ਅਕਬਰ ਮਾਣਹਾਨੀ ਮਾਮਲਾ: ਪ੍ਰਿਯਾ ਰਮਾਨੀ ਨੂੰ ਤਲਬ ਕਰਨ ਦਾ ਫੈਸਲਾ 29 ਤੱਕ ਸੁਰੱਖਿਅਤ

Tuesday, Jan 22, 2019 - 02:44 PM (IST)

ਅਕਬਰ ਮਾਣਹਾਨੀ ਮਾਮਲਾ: ਪ੍ਰਿਯਾ ਰਮਾਨੀ ਨੂੰ ਤਲਬ ਕਰਨ ਦਾ ਫੈਸਲਾ 29 ਤੱਕ ਸੁਰੱਖਿਅਤ

ਨਵੀਂ ਦਿੱਲੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਐੱਮ. ਜੇ. ਅਕਬਰ ਦੁਆਰਾ ਦਾਇਰ ਮਾਣਹਾਨੀ ਦੇ ਇਕ ਮਾਮਲੇ 'ਚ ਪੱਤਰਕਾਰ ਪ੍ਰਿਆ ਰਮਾਨੀ ਨੂੰ ਦੋਸ਼ੀ ਦੇ ਦੌਰ 'ਤੇ ਤਲਬ ਕਰਨ ਨੂੰ ਲੈ ਕੇ ਆਪਣਾ ਆਦੇਸ਼ 29 ਜਨਵਰੀ ਤੱਕ ਸੁਰੱਖਿਅਤ ਰੱਖ ਲਿਆ ਹੈ। 

ਜ਼ਿਕਰਯੋਗ ਹੈ ਕਿ ਪੱਤਰਕਾਰ ਪ੍ਰਿਯਾ ਰਮਾਨੀ ਨੇ ਐੱਮ. ਜੇ ਅਕਬਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਣਹਾਣੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਚੀਫ ਮੈਟਰੋਪਾਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਅਕਬਰ ਦੇ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਆਦੇਸ਼ ਸੁਰੱਖਿਅਤ ਰੱਖ ਲਿਆ। ਵਕੀਲ ਨੇ ਤਰਕ ਦਿੱਤਾ ਕਿ ਰਮਾਨੀ ਦੇ ਖਿਲਾਫ ਪਹਿਲੇ ਨਜ਼ਰੀਏ 'ਚ ਇਕ ਮਾਮਲਾ ਬਣਦਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ 17 ਅਕਤੂਬਰ ਨੂੰ ਕੇਂਦਰੀ ਮੰਤਰੀ ਦੇ ਤੌਰ 'ਤੇ ਅਸਤੀਫਾ ਦੇਣ ਵਾਲੇ ਅਕਬਰ ਨੇ ਰਮਾਨੀ ਦੇ ਖਿਲਾਫ ਅਪਰਾਧਿਕ ਮਾਨਹਾਣੀ ਦੀ ਸ਼ਿਕਾਇਤ ਦਰਜ ਕਰਵਾਈ ਸੀ।


author

Iqbalkaur

Content Editor

Related News