ਕੋਰੋਨਾ ਵਾਇਰਸ : ਈਰਾਨ 'ਚ ਫਸੇ 275 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ

Sunday, Mar 29, 2020 - 12:54 PM (IST)

ਕੋਰੋਨਾ ਵਾਇਰਸ : ਈਰਾਨ 'ਚ ਫਸੇ 275 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ

ਜੋਧਪੁਰ— ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਹੁਣ ਤਕ ਦੁਨੀਆ ਭਰ 'ਚ 30 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਭਾਰਤ 'ਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 24 ਤੱਕ ਪਹੁੰਚ ਗਈ ਹੈ ਅਤੇ 1000 ਤੋਂ ਵਧੇਰੇ ਮਰੀਜ਼ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਅਜਿਹੇ ਵਿਚ ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਉਣ ਲਈ ਸਰਕਾਰ ਕਾਫੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਇਸ ਲੜੀ 'ਚ ਐਤਵਾਰ ਭਾਵ ਅੱਜ ਈਰਾਨ ਤੋਂ ਲਿਆਂਦੇ ਗਏ 275 ਭਾਰਤੀ ਨਾਗਰਿਕਾਂ ਦਾ ਜੱਥਾ ਜੋਧਪੁਰ ਪੁੱਜਾ ਹੈ। ਉਨ੍ਹਾਂ ਸਾਰਿਆਂ ਨੂੰ ਭਾਰਤੀ ਫੌਜ ਦੇ ਵੈਲਨੈੱਸ ਸੈਂਟਰ 'ਚ ਰੱਖਿਆ ਜਾਵੇਗਾ। 

PunjabKesari

ਈਰਾਨ ਤੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਕੱਢ ਗਏ 277 ਭਾਰਤੀ ਪਹਿਲਾਂ ਤੋਂ ਹੀ ਇਸ ਕੇਂਦਰ 'ਚ ਹਨ। ਦੱਸ ਦੇਈਏ ਕਿ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 54 ਤਕ ਪਹੁੰਚ ਗਈ ਹੈ। ਵਿਦੇਸ਼ਾਂ ਤੋਂ ਆ ਰਹੇ ਭਾਰਤੀ ਨਾਗਰਿਕਾਂ ਦੇ ਆਉਣ ਨਾਲ ਗਿਣਤੀ 'ਚ ਹੋਰ ਇਜਾਫਾ ਹੋਣ ਦੀ ਸੰਭਾਵਨਾ ਹੈ। ਸਰਕਾਰ ਸਾਵਧਾਨੀ ਦੇ ਤੌਰ 'ਤੇ ਸਾਰੇ ਨਾਗਰਿਕਾਂ ਨੂੰ ਆਰਮੀ ਕੈਂਪ 'ਚ ਰੱਖ ਰਹੀ ਹੈ। ਜਿੱਥੇ ਸਾਰੇ ਨਾਗਰਿਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਈਰਾਨ 'ਚ 35 ਹਜ਼ਾਰ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਹਨ ਅਤੇ 2500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। 

PunjabKesari

ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿਚ ਫਸੇ ਲੋਕਾਂ ਨੂੰ ਭਾਰਤ ਲਿਆਉਣ 'ਤੇ ਦੇਸ਼ ਦੇ ਲੋਕਾਂ 'ਚ ਗੁੱਸਾ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਚਿੰਤਾ ਹੈ ਪਰ ਲਾਕ ਡਾਊਨ ਕਾਰਨ ਪਿਛਲੇ 3 ਦਿਨਾਂ ਤੋਂ ਸੜਕਾਂ 'ਤੇ ਫਸੇ ਯੂ. ਪੀ, ਬਿਹਾਰ, ਉਤਰਾਖੰਡ ਅਤੇ ਹੋਰ ਪ੍ਰਦੇਸ਼ਾਂ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਦੇਸ਼ ਦੇ ਅੰਦਰ ਹੀ ਲੋਕਾਂ ਨੂੰ ਰਹਿਣ ਅਤੇ ਖਾਣ-ਪੀਣ ਲਈ ਇੱਧਰ-ਉੱਧਰ ਭਟਕਣਾ ਪੈ ਰਿਹਾ ਹੈ। ਸਰਕਾਰ ਵਲੋਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਛੱਡਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ।


author

Tanu

Content Editor

Related News