ਕੇਂਦਰ ਤੋਂ ਹਿਮਾਚਲ ਨੂੰ ਵੱਡੀ ਸੌਗਾਤ : ਸੁੰਨੀ ਡੈਮ ਨੂੰ 2600 ਕਰੋੜ ਦੀ ਮਨਜ਼ੂਰੀ
Wednesday, Jan 04, 2023 - 08:50 PM (IST)
ਹਿਮਾਚਲ ਪ੍ਰਦੇਸ਼ (ਬਿਊਰੋ)- ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2614.51 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ SJVN ਲਿਮਟਿਡ ਦੁਆਰਾ ਹਿਮਾਚਲ ਪ੍ਰਦੇਸ਼ 'ਚ 382 ਮੇਗਾਵਾਟ ਦੇ ਸੁੰਨੀ ਡੈਮ ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਚ ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣ ਲਈ ਭਾਰਤ ਸਰਕਾਰ ਦੀ ਬਜਟ ਸਹਾਇਤਾ ਵਜੋਂ 13.80 ਕਰੋੜ ਰੁਪਏ ਦੇ ਨਿਵੇਸ਼ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਜਨਵਰੀ 2022 ਤੱਕ ਕੁੱਲ 246 ਕਰੋੜ ਰੁਪਏ ਦੇ ਖਰਚੇ ਲਈ ਪੋਸਟ ਫੈਕਟੋ ਸਵੀਕ੍ਰਿਤੀ ਵੀ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਜੈਨ ਮੁਨੀ ਸੁਗੇਯਸਾਗਰ ਮਹਾਰਾਜ ਦਾ ਹੋਇਆ ਦੇਹਾਂਤ, ਸਰਕਾਰ ਦੇ ਫ਼ੈਸਲੇ ਵਿਰੁੱਧ 25 ਦਸੰਬਰ ਤੋਂ ਸਨ ਵਰਤ 'ਤੇ
2,614 ਕਰੋੜ ਰੁਪਏ ਦੀ ਪ੍ਰਾਜੈਕਟ ਲਾਗਤ 'ਚ 2246.40 ਕਰੋੜ ਰੁਪਏ ਦੀ ਅਸਲ ਲਾਗਤ, 358.96 ਕਰੋੜ ਰੁਪਏ ਦੀ ਉਸਾਰੀ ਦੌਰਾਨ ਵਿਆਜ (ਆਈ. ਡੀ.ਸੀ.) ਤੇ 9.15 ਕਰੋੜ ਰੁਪਏ ਦੇ ਵਿੱਤੀ ਖਰਚੇ (ਐੱਫ. ਸੀ.) ਸ਼ਾਮਲ ਹਨ। ਮਾਤਰਾ 'ਚ ਭਿੰਨਤਾਵਾਂ (ਜੋੜਨ/ਤਬਦੀਲੀਆਂ/ਵਾਧੂ ਵਸਤੂਆਂ ਸਮੇਤ) ਤੇ ਬਿਲਡਰ ਨੂੰ ਦੇਣਯੋਗ ਸਮਾਂ ਸੀਮਾ ਦੇ ਕਾਰਨ ਲਾਗਤ ਪਰਿਵਰਤਨ ਲਈ ਸੰਸ਼ੋਧਿਤ ਲਾਗਤ ਮਨਜ਼ੂਰੀ ਪ੍ਰਵਾਨਿਤ ਲਾਗਤ ਦੇ 10 ਫੀਸਦੀ ਤੱਕ ਸੀਮਤ ਹੋਵੇਗੀ।
ਆਤਮ ਨਿਰਭਰ ਭਾਰਤ ਅਭਿਆਨ ਦੇ ਟੀਚਿਆਂ ਤੇ ਉਦੇਸ਼ਾਂ ਨੂੰ ਧਿਆਨ 'ਚ ਰੱਖਦਿਆਂ SJVN ਦੁਆਰਾ 382 ਮੇਗਾਵਾਟ ਸੁੰਨੀ ਡੈਮ HEP ਦੀ ਸਥਾਪਨਾ ਦਾ ਮੌਜੂਦਾ ਪ੍ਰਸਤਾਵ ਸਥਾਨਕ ਸਪਲਾਇਰਾਂ/ਸਥਾਨਕ ਉੱਦਮਾਂ/MSMEs ਨੂੰ ਵੱਖ-ਵੱਖ ਲਾਭ ਪ੍ਰਦਾਨ ਕਰੇਗਾ ਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਦੇਸ਼ ਦੇ ਅੰਦਰ ਉੱਦਮਤਾ ਨੂੰ ਉਤਸ਼ਾਹਿਤ ਕਰੇਗਾ ਤੇ ਮੌਕਿਆਂ ਨੂੰ ਉਤਸ਼ਾਹਿਤ ਕਰਦਿਆਂ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਯਕੀਨੀ ਬਣਾਵੇਗਾ। ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਇਸ ਦੇ ਨਿਰਮਾਣ ਦੇ ਸਿਖਰ ਪੜਾਅ ਦੌਰਾਨ ਲਗਭਗ 4000 ਲੋਕਾਂ ਲਈ ਸਿੱਧੇ ਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਪੈਦਾ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।