ਕਾਨਪੁਰ ’ਚ ਜ਼ੀਕਾ ਵਾਇਰਸ ਦਾ ਕਹਿਰ, ਗਭਰਵਤੀ ਬੀਬੀਆਂ ਸਮੇਤ 25 ਨਵੇਂ ਮਰੀਜ਼ ਮਿਲੇ
Wednesday, Nov 03, 2021 - 05:41 PM (IST)
ਕਾਨਪੁਰ (ਵਾਰਤਾ)- ਕਾਨਪੁਰ ’ਚ ਜ਼ੀਕਾ ਵਾਇਰਸ ਦੇ ਸੰਕਰਮਣ ’ਚ ਜਿੱਥੇ ਮੰਗਲਵਾਰ ਨੂੰ ਇਕ ਵੀ ਮਰੀਜ਼ ਨਹੀਂ ਮਿਲਿਆ ਸੀ ਤਾਂ ਉੱਥੇ ਹੀ ਬੁੱਧਵਾਰ ਨੂੰ ਇਸ ਵਾਇਰਸ ਦੇ 25 ਨਵੇਂ ਮਰੀਜ਼ ਮਿਲਣ ਨਾਲ ਭੱਜ-ਦੌੜ ਪੈ ਗਈ। ਹੁਣ ਕਾਨਪੁਰ ’ਚ ਮਰੀਜ਼ਾਂ ਦੀ ਗਿਣਤੀ ਕੁੱਲ 36 ਹੋ ਗਈ ਹੈ। ਬੁੱਧਵਾਰ ਨੂੰ ਮਿਲੇ 25 ਨਵੇਂ ਮਰੀਜ਼ਾਂ ’ਚ ਗਰਭਵਤੀ ਬੀਬੀਆਂ ਵੀ ਸ਼ਾਮਲ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ੀਕਾ ਵਾਇਰਸ ਦੇ ਨਵੇਂ 25 ਮਰੀਜ਼ ਪਰਦੇਵਨਪੁਰਵਾ, ਹਰਜਿੰਦਰਨਗਰ, ਪੋਖਰਪੁਰ ਅਤੇ ਸ਼ਿਵਕਟਰਾ ’ਚ ਮਿਲੇ ਹਨ। ਉੱਥੇ ਹੀ ਸਿਹਤ ਵਿਭਾਗ ਨੂੰ ਪੀੜਤ ਮਰੀਜ਼ਾਂ ਦੀ ਗਿਣਤੀ ਹਾਲੇ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਹੈ। ਦੀਵਾਲੀ ਅਤੇ ਛਠ ਦੇ ਤਿਉਹਾਰ ’ਤੇ ਅਚਾਨਕ ਜ਼ੀਕਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਿਹਤ ਵਿਭਾਗ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕਰ ਰਿਹਾ ਹੈ। ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਖੇਤਰਾਂ ’ਚ ਜਾਂਚ, ਬਚਾਅ ਅਤੇ ਸੈਂਪਲਿੰਗ ਤੇਜ਼ ਕਰ ਦਿੱਤੀ ਗਈ ਹੈ। ਘਰ-ਘਰ ਜਾ ਕੇ ਜ਼ੀਕਾ ਦੇ ਲੱਛਣ ਵਾਲਿਆਂ ਦੇ ਸਰਵਿਲਾਂਸ ਲਈ 54 ਟੀਮਾਂ ਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਬੇਦਰਦ ਮਾਂ ਨੇ ਬੇਰਹਿਮੀ ਨਾਲ ਕੁੱਟੇ ਬੱਚੇ, CCTV ਫੁਟੇਜ ਲੈ ਕੇ ਮਹਿਲਾ ਕਮਿਸ਼ਨ ਪੁੱਜਾ ਲਾਚਾਰ ਪਿਓ
ਸਰਵਿਲਾਂਸ ਟੀਮਾਂ ਨੇ 8979 ਘਰਾਂ ’ਚ ਜਾ ਕੇ ਲੋਕਾਂ ਦਾ ਡਾਟਾ ਜੁਟਾਇਆ। ਜ਼ੀਕਾ ਦੇ ਲੱਛਣ ਦੇ 23 ਅਤੇ ਬੁਖ਼ਾਰ ਪੀੜਤ 80 ਮਿਲੇ, ਜਿਨ੍ਹਾਂ ਦਾ ਸੈਂਪਲ ਲਿਆ ਗਿਆ। ਇਸ ਦੌਰਾਨ 16 ਗਰਭਵਤੀ ਮਿਲੀਆਂ, ਉਨ੍ਹਾਂ ’ਚੋਂ 12 ਦਾ ਸੈਂਪਲ ਲਿਆ ਗਿਆ। ਇਸ ਦੌਰਾਨ ਕੁੱਲ 115 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏਹਨ। ਰੈਪਿਡ ਰਿਸਪਾਂਸ ਟੀਮਾਂ ਪੀੜਤਾਂ ਦੇ ਘਰ, ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਜਾਂਚ ਕਰ ਰਹੀਆਂ ਹਨ। ਇਸ ਦੌਰਾਨ 204 ਸੈਂਪਲ ਇਕੱਠੇ ਕੀਤੇ ਗਏ। ਜ਼ਿਲ੍ਹਾ ਅਧਿਕਾਰੀ ਵਿਸ਼ਾਖ ਜੀ ਨੇ 25 ਨਵੇਂ ਜ਼ੀਕਾ ਵਾਇਰਸ ਮਰੀਜ਼ ਮਿਲਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਵਾਰ-ਵਾਰ ਘਰ ਆਉਣ ਤੋਂ ਨਾਰਾਜ਼ ਸਾਲੇ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ ਜੀਜਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ