ਯੋਗੀ-ਸ਼ਾਹ ਦੇ 'ਯੁਵਾ ਉਦਘੋਸ਼' ਪ੍ਰੋਗਰਾਮ ਤੋਂ ਪਹਿਲਾਂ 25 ਵਿਦਿਆਰਥੀ ਹਿਰਾਸਤ 'ਚ

01/20/2018 3:20:08 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰਧਾਨ ਅਮਿਤ ਸ਼ਾਹ ਸ਼ਨੀਵਾਰ ਨੂੰ ਵਾਰਾਨਸੀ 'ਚ 'ਯੁਵਾ ਉਦਘੋਸ਼' ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਮਿਸ਼ਨ 2019 ਨੂੰ ਦੇਖਦੇ ਹੋਏ ਅਮਿਤ ਸ਼ਾਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਇਲਾਕੇ 'ਚ 'ਯੁਵਾ ਉਦਘੋਸ਼' ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਇਥੇ ਮੌਜ਼ੂਦ ਰਹਿਣਗੇ।
ਪ੍ਰੋਗਰਾਮ ਤੋਂ ਪਹਿਲਾਂ ਹੀ ਸਾਂਤੀ ਭੰਗ ਕਰਨ ਦੇ ਸ਼ੱਕ ਦੌਰਾਨ ਮਹਾਤਮਾ ਗਾਂਧੀ ਕਾਸ਼ੀ ਯੂਨੀਵਰਸਿਟੀ ਦੇ ਲੱਗਭਗ 25 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਕੈਂਟ ਥਾਣੇ 'ਚ ਰੱਖਿਆ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਸ ਪ੍ਰੋਗਰਾਮ 'ਚ ਕਾਲੇ ਕੱਪੜੇ ਪਾ ਕੇ ਜਾਣ 'ਤੇ ਰੋਕ ਲਗਾਈ ਗਈ ਹੈ। ਕਾਲੇ ਕੱਪੜੇ ਪਾ ਕੇ ਪੱਤਰਕਾਰਾਂ ਨੂੰ ਵੀ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਆਪਣੇ ਇਕ ਦਿਨਾਂ ਵਾਰਾਨਸੀ ਦੌਰੇ 'ਤੇ ਅਮਿਤ ਸ਼ਾਹ ਲੱਗਭਗ 17000 ਨਵੇਂ ਨੌਜਵਾਨਾਂ ਨੂੰ ਕਾਸ਼ੀ ਯੂਨੀਵਰਸਿਟੀ ਦੇ ਖੇਡ ਮੈਦਾਨ 'ਚ ਸੰਬੋਧਿਤ ਕਰਨਗੇ।
ਇਸ ਪ੍ਰੋਗਰਾਮ 'ਚ ਅਮਿਤ ਸ਼ਾਹ ਨਾਲ ਸੂਬੇ ਦੇ ਮੁਖੀ ਯੋਗੀ ਆਦਿਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਰਾਜਮੰਤਰੀ ਅਨੁਪਮਾ ਜੈਸਵਾਲ, ਭਾਜਪਾ ਪ੍ਰਦੇਸ਼ ਪ੍ਰਧਾਨ ਮਹਿੰਦਰ ਨਾਥ ਪਾਂਡੇ, ਪ੍ਰਦੇਸ਼ ਸੰਗਠਨ ਮੰਤਰੀ ਸੁਨੀਲ ਬੰਸਲ, ਯੂ.ਪੀ. ਸਰਕਾਰ 'ਚ ਮੰਤਰੀ ਅਨਿਲ ਰਾਜਭਰ ਅਤੇ ਨੀਲਕੰਠ ਤਿਵਾੜੀ ਵੀ ਸ਼ਾਮਲ ਹੋਣਗੇ।
ਇਹ ਹੈ ਪ੍ਰੋਗਰਾਮ
ਸਵੇਰੇ 11.35 ਵਜੇ- ਬਾਬਤਪੁਰ ਏਅਰਪੋਰਟ ਪਹੁੰਚਣਗੇ ਅਮਿਤ ਸ਼ਾਹ, ਸੀ.ਐੈੱਮ. ਯੋਗੀ ਕਰਨਗੇ ਸਵਾਗਤ।
ਦੁਪਹਿਰ 12 ਵਜੇ- ਸੜਕ ਮਾਰਗ ਤੋਂ ਵਾਰਾਨਸੀ ਸਰਕਿਟ ਹਾਊਸ ਪਹੁੰਚਣਗੇ।
ਦੁਪਹਿਰ 1.30 ਵਜੇ- ਮਹਾਤਮਾ ਗਾਂਧੀ ਕਾਸ਼ੀ ਯੂਨੀਵਰਸਿਟੀ ਖੇਡ ਮੈਦਾਨ ਪਹੁੰਚਣਗੇ।
ਦੁਪਹਿਰ 3.30 ਵਜੇ- ਕੁਬੇਰ ਕੰਪਲੈਕਸ 'ਚ ਦੇਸ਼ ਦੇ ਪੰਜਵੇ ਭਾਰਤੀ ਰਤਨ ਅਤੇ ਗਹਿਣੇ ਇੰਸਟੀਚਿਊਟ ਦਾ ਉਦਘਾਟਨ।
ਸ਼ਾਮ 4 ਵਜੇ- ਮਹਿਮੁਰਗੰਜ ਸਥਿਤ ਸ਼ਗੁਨ ਲਾਨ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣਗੇ।
ਸ਼ਾਮ 5 ਵਜੇ- ਸਰਕਟ ਹਾਊਸ ਅਮਿਤ ਸ਼ਾਹ ਪਹੁੰਚਣਗੇ।
ਸ਼ਾਮ 5.30 ਵਜੇ- ਸਰਕਟ ਹਾਊਸ ਤੋਂ ਏਅਰਪੋਰਟ ਲਈ ਅਮਿਤ ਸ਼ਾਹ ਜਾਣਗੇ।


Related News