ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨੇ ''ਤੇ ਬੈਠੇ 24 ਟੀ.ਡੀ.ਪੀ. ਸੰਸਦ ਮੈਂਬਰ ਹਿਰਾਸਤ ''ਚ

Sunday, Apr 08, 2018 - 12:12 PM (IST)

ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨੇ ''ਤੇ ਬੈਠੇ 24 ਟੀ.ਡੀ.ਪੀ. ਸੰਸਦ ਮੈਂਬਰ ਹਿਰਾਸਤ ''ਚ

ਨਵੀਂ ਦਿੱਲੀ—ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਤੇਲੁਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰਾਂ ਨੇ ਐਤਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠ ਗਏ। ਉੱਥੇ ਪੁਲਸ ਨੇ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਦੇ ਤੁਰੰਤ 7 ਲੋਕ ਕਲਿਆਣ ਮਾਰਗ ਤੋਂ ਜ਼ਬਰਨ ਹਟਾਇਆ ਅਤੇ ਬੱਸ 'ਚ ਭਰ ਕੇ ਤੁਗਲਕ ਰੋਡ ਪੁਲਸ ਥਾਣੇ ਲੈ ਗਈ। ਇਸ ਦੌਰਾਨ ਇਹ ਸੰਸਦ ਮੈਂਬਰ ਰਸਤੇ 'ਚ ਭਾਜਪਾ ਨੀਤੀ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਅਤੇ ਪਲੇਕਾਰਡ ਦਿਖਾਉਂਦੇ ਰਹੇ। ਟੀ.ਡੀ.ਪੀ. ਦੇ ਇਨ੍ਹਾਂ ਸੰਸਦ ਮੈਂਬਰਾਂ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਲੋਕ ਸਭਾ ਪ੍ਰਧਾਨ ਸੁਮਿਤਰਾ ਮਹਾਜਨ ਦੇ ਚੈਂਬਰ ਦੇ ਅੰਦਰ ਵੀ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਸੀ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਜ਼ਬਰਨ ਉੱਥੋਂ ਹਟਾਉਣਾ ਪਿਆ ਸੀ।


ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਰਹੇ ਸੂਬੇ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਦੇ ਕਾਰਨ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਕਾਰਵਾਈ ਪੂਰੀ ਤਰ੍ਹਾਂ ਬੰਦ ਰਹੀ। ਆਪਣੀ ਮੰਗ ਨੂੰ ਲੈ ਕੇ ਟੀ.ਡੀ.ਪੀ. ਨੇ ਪਿਛਲੇ ਦਿਨਾਂ ਐਨ.ਡੀ.ਏ. ਤੋਂ ਨਾਤਾ ਤੋੜ ਲਿਆ ਸੀ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਲੋਕ ਸਭਾ 'ਚ ਨੋਟਿਸ ਵੀ ਦਿੱਤਾ ਸੀ। ਹਾਲਾਂਕਿ ਸਦਨ 'ਚ ਹੰਗਾਮੇ ਦੇ ਚਲਦੇ ਇਸ 'ਤੇ ਚਰਚਾ ਨਹੀਂ ਕਰਾਈ ਜਾ ਸਕੀ।
ਉੱਥੇ ਟੀ.ਡੀ.ਪੀ. ਪ੍ਰਧਾਨ ਚੰਦਰਬਾਬੂ ਨਾਇਡੂ ਨੇ ਬੀਤੇ ਸ਼ੁੱਕਰਵਾਰ ਨੂੰ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਦੇ ਲਈ ਆਪਣਾ ਵਿਰੋਧ ਪ੍ਰਦਰਸ਼ਨ ਤੇਜ਼ ਕਰਨ। ਟੀ.ਡੀ.ਪੀ. ਸੰਸਦ ਮੈਂਬਰਾਂ ਦੇ ਨਾਲ ਇਕ ਟੈਲੀ-ਕਾਨਫਰੰਸ 'ਚ ਨਾਇਡੂ ਨੇ ਕਿਹਾ ਕਿ, ਇੰਨੇ ਦਿਨਾਂ ਤੋਂ ਵਾਰ-ਵਾਰ ਸਦਨ ਨੂੰ ਮੁਲਤਵੀ ਕਰਾ ਕੇ ਭਾਜਪਾ ਇਸ ਮੁੱਦੇ ਤੋਂ ਬਚ ਰਹੀ ਹੈ। ਜੇਕਰ ਸਦਨ ਦੀ ਕਾਰਵਾਈ ਅਨਿਸ਼ਚਿਤ ਕਾਲੀਨ ਸਮੇਂ ਦੇ ਲਈ ਮੁਲਤਵੀ ਹੋ ਗਈ ਹੈ ਤਾਂ ਸੰਸਦ ਮੈਂਬਰਾਂ ਨੂੰ ਨਿਸ਼ਚਿਤ ਰੂਪ ਨਾਲ ਰਾਸ਼ਟਰਪਤੀ ਨੂੰ ਮਿਲਣਾ ਚਾਹੀਦਾ। ਭਾਜਪਾ ਵੰਡੋ ਅਤੇ ਰਾਜ ਕਰੋ ਦੀ ਤਰਜ਼ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਸਮੇਂ ਤੱਕ ਪਿੱਛੇ ਨਹੀਂ ਹੱਟਾਂਗੇ ਜਦੋਂ ਤੱਕ ਰਾਜ ਸਭਾ 'ਚ ਦਵਾਏ ਭਰੋਸੇ ਅਤੇ ਆਂਧਰਾ ਪ੍ਰਦੇਸ਼ ਪੁਨਰ ਗਠਨ ਐਕਟ ਦੇ ਪ੍ਰਬੰਧਾਂ ਨੂੰ ਪੂਰਾ ਨਹੀਂ ਕਰ ਦਿੱਤਾ ਜਾਂਦਾ।


Related News