ਹੈਂ ! ਚਪੜਾਸੀ ਦੀਆਂ 53,000 ਪੋਸਟਾਂ ਲਈ 24 ਲੱਖ ਉਮੀਦਵਾਰ, ਸਰਟੀਫਿਕੇਟ ਲੈ ਕੇ BTech- PHD ਵਾਲੇ ਵੀ ਪੁੱਜੇ
Saturday, Sep 20, 2025 - 04:51 PM (IST)

ਨੈਸ਼ਨਲ ਡੈਸਕ : ਰਾਜਸਥਾਨ 'ਚ ਅੱਠ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਗਰੁੱਪ ਡੀ ਦੀ ਭਰਤੀ ਆਈ ਹੈ। ਇਸ ਭਰਤੀ ਲਈ ਕੁੱਲ 53749 ਅਹੁਦੇ ਖਾਲੀ ਹਨ, ਜਿਨ੍ਹਾਂ ਲਈ 24.75 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਰਜ਼ੀ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਬੀਟੈੱਕ, ਪੀਐਚਡੀ, ਐੱਮਐੱਸਸੀ ਅਤੇ ਐੱਮਬੀਏ ਵਰਗੇ ਉੱਚ ਸਿੱਖਿਆ ਪ੍ਰਾਪਤ ਉਮੀਦਵਾਰ ਵੀ ਇਸ ਭਰਤੀ ਲਈ ਅਰਜ਼ੀ ਦੇ ਰਹੇ ਹਨ। ਇਸ ਤਰ੍ਹਾਂ 75 ਤੋਂ 90 ਫੀਸਦੀ ਉਮੀਦਵਾਰ ਓਵਰ ਕਵਾਲੀਫਾਈਡ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਸਵੇਰੇ-ਸਵੇਰੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ
ਇਸ ਗਰੁੱਪ ਡੀ ਭਰਤੀ 'ਚ ਚੁਣੇ ਗਏ ਉਮੀਦਵਾਰਾਂ ਨੂੰ ਹਾਈ ਕੋਰਟ, ਜ਼ਿਲਾ ਅਦਾਲਤ ਅਤੇ ਹੋਰ ਕਾਨੂੰਨੀ ਸੰਸਥਾਵਾਂ 'ਚ ਚਪੜਾਸੀ, ਸਫਾਈ ਕਰਮਚਾਰੀ ਅਤੇ ਚੌਕੀਦਾਰ ਵਰਗੇ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਵੇਗਾ। ਸਰਕਾਰੀ ਨੌਕਰੀ ਸਥਿਰ ਅਤੇ ਭਰੋਸੇਮੰਦ ਹੁੰਦੀ ਹੈ, ਜਿਸ ਨਾਲ ਪੈਨਸ਼ਨ ਦਾ ਹੱਕ ਵੀ ਮਿਲਦਾ ਹੈ। ਪ੍ਰੀਖਿਆ 19 ਤੋਂ 21 ਸਤੰਬਰ ਤੱਕ ਆਫਲਾਈਨ ਮੋਡ 'ਚ ਆਯੋਜਿਤ ਕੀਤੀ ਜਾ ਰਹੀ ਹੈ। ਪ੍ਰੀਖਿਆ 100 ਅੰਕਾਂ ਦੀ ਹੈ। ਆਮ ਵਰਗ ਦੇ ਉਮੀਦਵਾਰਾਂ ਲਈ ਘੱਟੋ-ਘੱਟ 45 ਫੀਸਦੀ ਅੰਕ ਤੇ ਰਾਖੀਤ ਵਰਗ ਲਈ 40 ਫੀਸਦੀ ਅੰਕ ਲਾਜ਼ਮੀ ਹਨ। ਇਸ ਪ੍ਰੀਖਿਆ ਲਈ 1286 ਕੇਂਦਰ ਤਿਆਰ ਕੀਤੇ ਗਏ ਹਨ।
ਇਹ ਵੀ ਪੜ੍ਹੋ...ਈਰਾਨ 'ਚ ਮੁਫ਼ਤ ਰੁਜ਼ਗਾਰ ਵੀਜ਼ਾ ਦੀ ਆਈ ਪੇਸ਼ਕਸ਼, ਤਾਂ ਰਹੋ ਸਾਵਧਾਨ ! MEA ਨੇ ਜਾਰੀ ਕੀਤੀ ਐਡਵਾਇਜ਼ਰੀ
ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਹਿੰਦੀ ਪੜ੍ਹਨ-ਲਿਖਣ ਅਤੇ ਰਾਜਸਥਾਨ ਦੀ ਸੰਸਕ੍ਰਿਤੀ ਅਤੇ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 2 ਸਾਲਾਂ ਦੀ ਪ੍ਰੋਬੇਸ਼ਨ ਮਿਆਦ ਲਈ ਨਿਯੁਕਤ ਕੀਤਾ ਜਾਵੇਗਾ। ਇਸ ਦੌਰਾਨ ਤਨਖਾਹ 12400 ਰੁਪਏ ਹੋਵੇਗਾ। ਪ੍ਰੋਬੇਸ਼ਨ ਦੇ ਬਾਅਦ ਉਨ੍ਹਾਂ ਦਾ ਵੇਤਨ 17700 ਤੋਂ 56200 ਰੁਪਏ ਤੱਕ ਹੋ ਸਕਦਾ ਹੈ। ਸਥਿਰਤਾ, ਪੈਨਸ਼ਨ ਅਤੇ ਸਰਕਾਰੀ ਨੌਕਰੀ ਦੇ ਫਾਇਦੇ ਦੇ ਕਾਰਨ ਇਹ ਭਰਤੀ ਬਹੁਤ ਜ਼ਿਆਦਾ ਲੋਕਾਂ ਲਈ ਆਕਰਸ਼ਕ ਬਣੀ ਹੋਈ ਹੈ। ਇਸ ਵੱਡੇ ਰਿਕਾਰਡ ਅਰਜ਼ੀਆਂ ਦੇ ਨਾਲ, ਰਾਜਸਥਾਨ ਦੇ ਨੌਜਵਾਨਾਂ ਲਈ ਇਹ ਇੱਕ ਵੱਡੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8