ਤੇਲੰਗਾਨਾ ’ਚ ਜ਼ਹਿਰੀਲਾ ਭੋਜਨ ਖਾਣ ਨਾਲ 23 ਵਿਦਿਆਰਥੀ ਹਸਪਤਾਲ ’ਚ ਦਾਖਲ

Tuesday, Jan 07, 2025 - 06:50 PM (IST)

ਤੇਲੰਗਾਨਾ ’ਚ ਜ਼ਹਿਰੀਲਾ ਭੋਜਨ ਖਾਣ ਨਾਲ 23 ਵਿਦਿਆਰਥੀ ਹਸਪਤਾਲ ’ਚ ਦਾਖਲ

ਕਰੀਮਨਗਰ (ਏਜੰਸੀ) - ਤੇਲੰਗਾਨਾ ਦੇ ਕਰੀਮਨਗਰ ਸ਼ਹਿਰ ਦੇ ਸ਼ਰਮਾ ਨਗਰ ਸਥਿਤ ਮਹਾਤਮਾ ਜੋਤੀਬਾ ਫੂਲੇ ਗੁਰੂਕੁਲ ਵਿਦਿਆਲਿਆ ਦੇ 23 ਵਿਦਿਆਰਥੀ ਸੋਮਵਾਰ ਰਾਤ ਸ਼ੱਕੀ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ ਬੀਮਾਰ ਪੈ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖਾਣੇ ਵਿਚ ਗੋਭੀ ਦੀ ਸਬਜ਼ੀ ਦਿੱਤੀ ਗਈ ਸੀ, ਜਿਸ ਨੂੰ ਖਾਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਅੱਧੀ ਰਾਤ ਤੱਕ ਕਈ ਵਿਦਿਆਰਥੀਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਸਟਾਫ ਨੂੰ ਭੋਜਨ ਦੇ ਜ਼ਹਿਰੀਲਾ ਹੋਣ ਦਾ ਸ਼ੱਕ ਹੋਇਆ ਅਤੇ ਤੁਰੰਤ ਕਾਰਵਾਈ ਕੀਤੀ ਗਈ।


author

cherry

Content Editor

Related News