2 ਗੱਡੀਆਂ ਦੀ ਭਿਆਨਕ ਟੱਕਰ ''ਚ ਵੱਡਾ ਹਾਦਸਾ ਹੋਣ ਤੋਂ ਟਲਿਆ

Tuesday, Jun 19, 2018 - 05:27 PM (IST)

2 ਗੱਡੀਆਂ ਦੀ ਭਿਆਨਕ ਟੱਕਰ ''ਚ ਵੱਡਾ ਹਾਦਸਾ ਹੋਣ ਤੋਂ ਟਲਿਆ

ਕਾਂਗੜਾ— ਮੰਗਲਵਾਰ ਨੂੰ ਬਨਖੰਡੀ ਮੇਨ ਬਾਜ਼ਾਰ ਤੋਂ ਥੋੜਾ ਅੱਗੇ ਹੀ ਇਕ ਮੋੜ 'ਤੇ ਦੋ ਗੱਡੀਆਂ ਆਪਸ 'ਚ ਟਕਰਾ ਗਈਆਂ। ਜਾਣਕਾਰੀ ਮੁਤਾਬਕ ਹਾਦਸੇ 'ਚ ਇਨੋਵਾ ਗੱਡੀ (DL 7CG-5349) ਧਰਮਸ਼ਾਲਾ ਤੋਂ ਦਿੱਲੀ ਜਾ ਰਹੀ ਸੀ, ਜਦਕਿ ਬੌਲੇਰੀ ਗੱਡੀ (PB 32U-2564) ਨਵਾਂ ਸ਼ਹਿਰ ਤੋਂ ਕਾਂਗੜਾ ਮੰਦਰ ਜਾ ਰਹੀ ਸੀ।

PunjabKesari

ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕੋਈ ਜਾਨਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਉਹ ਦੋਵੇਂ ਗੱਡੀਆਂ ਆਪਸ 'ਚ ਇੰਨੀ ਜ਼ੋਰ ਨਾਲ ਟਕਰਾਈਆਂ ਸਨ ਕਿ ਟੱਕਰ ਦੌਰਾਨ ਇਨੋਵਾ ਕਾਰ ਜਾ ਕੇ ਸੜਕ ਦੇ ਕਿਨਾਰੇ ਕੰਢੇ 'ਤੇ ਆ ਕੇ ਰੁਕ ਗਈ। ਇਹ ਇਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਆਪਸ 'ਚ ਸਮਝੌਤਾ ਕਰ ਲਿਆ, ਜਿਸ ਦੇ ਚਲਦੇ ਇਹ ਮਾਮਲਾ ਪੁਲਸ ਕੋਲ ਨਹੀਂ ਪਹੁੰਚਿਆਂ। 

PunjabKesari


Related News