ਸ਼ੋਪੀਆਂ ਵਿਚ ਜੈਸ਼ ਦੇ ਕਮਾਂਡਰ ਸਮੇਤ 2 ਅੱਤਵਾਦੀ ਢੇਰ

03/15/2021 9:25:21 PM

ਸ਼੍ਰੀਨਗਰ (ਅਰੀਜ਼)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਰਾਵਲਪੋਰਾ ਇਲਾਕੇ ਵਿਚ ਸ਼ਨੀਵਾਰ ਰਾਤ ਤੋਂ ਜਾਰੀ ਮੁਕਾਬਲੇ ਦੌਰਾਨ ਸੋਮਵਾਰ ਜੈਸ਼-ਏ-ਮੁਹੰਮਦ ਦਾ ਇਕ ਕਮਾਂਡਰ ਵਿਲਾਇਤ ਲੋਨ ਉਰਫ ਸੱਜਾਦ ਅਫਗਾਨੀ ਅਤੇ ਇਕ ਹੋਰ ਅੱਤਵਾਦੀ ਮਾਰਿਆ ਗਿਆ। 

ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ


ਪੁਲਸ ਮੁਖੀ (ਕਸ਼ਮੀਰ) ਵਿਜੇ ਕੁਮਾਰ ਨੇ ਮੁਕਾਬਲੇ ਵਿਚ ਜੈਸ਼ ਦੇ ਕਮਾਂਡਰ ਸੱਜਾਦ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਜਾਦ ਅਫਗਾਨੀ ਨੇ ਦੱਖਣੀ ਕਸ਼ਮੀਰ ਖਾਸ ਕਰ ਕੇ ਸ਼ੋਪੀਆਂ ਵਿਚ ਨੌਜਵਾਨਾਂ ਨੂੰ ਅੱਤਵਾਦੀ ਕੇਡਰਾਂ ਵਿਚ ਭਰਤੀ ਕਰਨ ਲਈ ਅਹਿਮ ਭੂਮਿਕਾ ਨਿਭਾਈ ਸੀ। ਦੱਸਣਯੋਗ ਹੈ ਕਿ ਇਸੇ ਇਲਾਕੇ ਵਿਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਲਸ਼ਕਰ ਦਾ ਇਕ ਸਥਾਨਕ ਅੱਤਵਾਦੀ ਜਹਾਂਗੀਰ ਅਹਿਮਦ ਮਾਰਿਆ ਗਿਆ ਸੀ। ਉਸ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋਇਆ। ਰਾਵਲਪੋਰਾ ਵਿਚ ਮੁਕਾਬਲਾ ਸ਼ਨੀਵਾਰ ਰਾਤ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਮਿਲਣ ਪਿੱਛੋਂ ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੀ ਇਕ ਸਾਂਝੀ ਟੀਮ ਨੇ ਇਲਾਕੇ ਵਿਚ ਘੇਰਾਬੰਦੀ ਕਰ ਕੇ ਉਥੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ ਸੀ। 

ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ


ਸੋਮਵਾਰ ਮੁਕਾਬਲੇ ਦੇ ਤੀਜੇ ਦਿਨ ਦੂਜਾ ਅੱਤਵਾਦੀ ਮਾਰਿਆ ਗਿਆ। ਸੋਮਵਾਰ ਰਾਤ ਤੱਕ ਇਲਾਕੇ ਵਿਚ ਤਲਾਸ਼ੀਆਂ ਦੀ ਮੁਹਿੰਮ ਚੱਲ ਰਹੀ ਸੀ। ਇਸ ਦੌਰਾਨ ਅਹਿਤਿਆਤ ਵਜੋਂ ਸ਼ੋਪੀਆਂ ਵਿਚ ਇੰਟਰਨੈੱਟ ਸੇਵਾਵਾਂ ਸੋਮਵਾਰ ਵੀ ਮੁਅੱਤਲ ਰੱਖੀਆਂ ਗਈਆਂ। ਸ਼ੋਪੀਆਂ ਮੁਕਾਬਲੇ ਵਿਚ ਰਾਤ ਦੇਰ ਗਏ ਤੀਜਾ ਅੱਤਵਾਦੀ ਵੀ ਮਾਰਿਆ ਗਿਆ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਸਮਝਿਆ ਜਾਂਦਾ ਹੈ ਕਿ ਉਹ ਇਕ ਵਿਦੇਸ਼ੀ ਅੱਤਵਾਦੀ ਹੈ। 


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News