ਦੀਵਾਲੀ ਤੋਂ ਪਹਿਲਾਂ ਬੁੱਝ ਗਿਆ ਘਰ ਦਾ ਚਿਰਾਗ, ਮੰਨਤਾਂ ਮੰਗ ਕੇ ਮੰਗਿਆ ਸੀ ਪੁੱਤ

Tuesday, Oct 29, 2024 - 04:57 PM (IST)

ਦੀਵਾਲੀ ਤੋਂ ਪਹਿਲਾਂ ਬੁੱਝ ਗਿਆ ਘਰ ਦਾ ਚਿਰਾਗ, ਮੰਨਤਾਂ ਮੰਗ ਕੇ ਮੰਗਿਆ ਸੀ ਪੁੱਤ

ਕੈਥਲ- ਦੀਵਾਲੀ ਤੋਂ ਪਹਿਲਾਂ ਇਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਦਰਅਸਲ 12 ਸਾਲ ਦਾ ਹਰਸ਼ ਆਲੋਕ ਨੂੰ ਖੇਡਦੇ ਹੋਏ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਹਰਸ਼ ਆਲੋਕ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਹ 12 ਸਾਲ ਮਗਰੋਂ ਮੰਨਤਾਂ ਮੰਗ ਕੇ ਪੈਦਾ ਹੋਇਆ ਸੀ ਅਤੇ ਮਹਿਜ 12 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। 

ਇਹ ਵੀ ਪੜ੍ਹੋ- ਕੱਟੇ ਜਾ ਸਕਦੇ ਹਨ BPL ਕਾਰਡ, ਆ ਗਈ ਨਵੀਂ ਅਪਡੇਟ

ਸਦਮੇ 'ਚ ਪਰਿਵਾਰ

ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਹਰਸ਼ ਆਲੋਕ 8ਵੀਂ ਜਮਾਤ ਵਿਚ ਪੜ੍ਹਦਾ ਸੀ। ਹਰਸ਼ ਆਪਣੀ ਨਵੀਂ ਸਕੂਟੀ ਚਲਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਹਰਸ਼ ਆਲੋਕ ਦੀ ਜਾਨ ਚੱਲੀ ਗਈ। ਇਸ ਹਾਦਸੇ ਮਗਰੋਂ ਪੂਰਾ ਪਰਿਵਾਰ ਸਦਮੇ 'ਚ ਹੈ। ਉੱਥੇ ਹੀ ਹਰਸ਼ ਦੇ ਪਿਤਾ ਆਪਣੇ ਪੁੱਤਰ ਦੇ ਮਰਨ ਦਾ ਸਦਮਾ ਸਹਿਣ ਕਰ ਸਕੇ, ਜੋ ਕਿ ਵਾਰ-ਵਾਰ ਬੇਹੋਸ਼ ਹੋ ਰਹੇ ਹਨ। ਦੀਵਾਲੀ ਤੋਂ ਪਹਿਲਾਂ ਮਿਲੇ ਇਸ ਸਦਮੇ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ-  ਜ਼ਿਲ੍ਹਾ ਕੋਰਟ 'ਚ ਆਪਸ 'ਚ ਭਿੜੇ ਜੱਜ ਅਤੇ ਵਕੀਲ, ਭੱਖ ਗਿਆ ਮਾਹੌਲ

ਜਾਂਚ 'ਚ ਜੁਟੀ ਪੁਲਸ

ਜਾਂਚ ਅਧਿਕਾਰੀ ਪਾਰਸ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਬੱਚੇ ਨੂੰ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਦਾ ਪਤਾ ਲਾ ਕੇ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ


author

Tanu

Content Editor

Related News