ਵਿਆਹ ਦੀਆਂ ਤਿਆਰੀਆਂ ''ਚ ਲੱਗੇ 2 ਵਿਅਕਤੀਆਂ ਦੀ ਕਰੰਟ ਲੱਗਣ ਨਾਲ ਮੌਤ, 3 ਗੰਭੀਰ

04/09/2018 1:31:20 PM

ਰਾਜਸਥਾਨ— ਭਰਤਪੁਰ ਦੇ ਰੁਦਾਵਲ ਥਾਣਾ ਖੇਤਰ ਦੇ ਠੀਕਰੀਆ ਪਿੰਡ 'ਚ ਸੋਮਵਾਰ ਨੂੰ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ ਜਦੋਂ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਪਰਿਵਾਰ ਦੇ 5 ਲੋਕ ਕਰੰਟ ਦੀ ਲਪੇਟ 'ਚ ਆ ਗਏ। ਕਰੰਟ ਦੀ ਲਪੇਟ 'ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਪਿੰਡ 'ਚ ਹੜਕੰਪ ਮਚ ਗਿਆ ਅਤੇ ਸਾਰੇ ਲੋਕਾਂ ਨੂੰ ਛੁਡਾ ਕੇ ਇਲਾਜ ਲਈ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। 
ਠੀਕਰੀਆ ਪਿੰਡ ਵਾਸੀ ਲਾਲਾਰਾਮ ਜਾਟਵ ਦੇ ਦੋ ਪੁੱਤਰਾਂ ਦਾ ਵਿਆਹ 19 ਅਪ੍ਰੈਲ ਨੂੰ ਹੋਣ ਜਾ ਰਿਹਾ ਸੀ। ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਪਰਿਵਾਰ ਅਤੇ ਰਿਸ਼ਤੇਦਾਰ ਘਰ 'ਚ ਪੇਂਟ ਦਾ ਕੰਮ ਕਰ ਰਹੇ ਸਨ। ਦੋ ਵਿਅਕਤੀ ਲੋਹੇ ਦੀ ਪੌੜੀ 'ਤੇ ਚੜ੍ਹ ਕੇ ਬਿਜਲੀ ਦੀ ਤਾਰ ਨਾਲ ਛੂਹ ਗਏ, ਜਿਸ ਨਾਲ ਪੌੜੀ 'ਤੇ ਚੜੇ ਵਿਅਕਤੀ ਬੀਰੀ ਸਿੰਘ ਅਤੇ ਅਮਨ ਹੇਠਾਂ ਡਿੱਗ ਗਏ। ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਪਰਿਵਾਰ ਦੇ ਹੋਰ ਲੋਕ ਵੀ ਦੇਖਦੇ ਹੀ ਦੇਖਦੇ ਹੀ ਕਰੰਟ 'ਚ ਲਪੇਟ 'ਚ ਆ ਗਏ। 
ਭਰਤਪੁਰ ਦੇ ਆਰ.ਬੀ.ਐਮ ਹਸਪਤਾਲ 'ਚ 2 ਵਿਅਕਤੀਆਂ ਨੂੰ ਮ੍ਰਿਤ ਘੋਸ਼ਿਤ ਕੀਤਾ ਤਾਂ ਪਰਿਵਾਰ ਵਾਲਿਆ ਨੂੰ ਗੁੱਸਾ ਆ ਗਿਆ। ਡਾਕਟਰਾਂ ਦੀ ਲਾਪਰਵਾਹੀ ਦਾ ਦੋਸ਼ ਲਗਾਉਣ ਲੱਗੇ ਅਤੇ ਦੋਵਾਂ ਮ੍ਰਿਤਕਾਂ ਨੂੰ ਜਿਊਂਦਾ ਸਮਝ ਕੇ ਜ਼ਬਰਦਸਤੀ ਐਂਬੂਲੈਂਸ 'ਚ ਪਾ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪੁੱਜ ਗਈ ਅਤੇ ਹਾਲਾਤ ਦੀ ਜਾਣਕਾਰੀ ਲਈ।


Related News