ਸਿਆਚਿਨ 'ਚ ਮੁੜ ਬਰਫੀਲੇ ਤੂਫਾਨ ਦਾ ਕਹਿਰ, ਦੋ ਜਵਾਨ ਸ਼ਹੀਦ

11/30/2019 6:21:34 PM

ਜੰਮੂ — ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ 'ਚ ਬਰਫੀਲੇ ਤੂਫਾਨ ਦੀ ਚਪੇਟ 'ਚ ਆਉਣ ਨਾਲ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਦੱਖਣੀ ਸਿਆਚਿਨ ਗਲੇਸ਼ੀਅਰ 'ਚ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਸ਼ਨੀਵਾਰ ਨੂੰ ਫੌਜ ਦੀ ਪੈਟਰੋਲਿੰਗ  ਪਾਰਟੀ ਬਰਫੀਲੇ ਤੂਫਾਨ ਦੀ ਚਪੇਟ 'ਚ ਆ ਗਈ। ਐਵਿਲਾਂਚ ਰੈਸਕਿਊ ਟੀਮ (ਆਰ.ਆਈ.ਟੀ.) ਹਰਕਤ 'ਚ ਆਈ ਅਤੇ ਪੈਟਰੋਲਿੰਗ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਬਾਹਰ ਕੱਢਣ 'ਚ ਸਫਲ ਰਹੀ। ਇਸੇ ਦੌਰਾਨ ਫੌਜ ਦੇ ਹੈਲੀਕਾਪਟਰਸ ਦੇ ਜ਼ਰੀਏ ਜਵਾਨਾਂ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ ਪਰ ਮੈਡੀਕਲ ਟੀਮ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।


Inder Prajapati

Content Editor

Related News