ਜ਼ਹਿਰੀਲੀ ਗੈਸ ਦੇ ਸੰਪਰਕ ''ਚ ਆਉਣ ਨਾਲ 2 ਲੋਕ ਬੇਹੋਸ਼, ਇਕ ਦੀ ਹਾਲਤ ਨਾਜ਼ੁਕ

Monday, Dec 23, 2024 - 11:41 AM (IST)

ਜ਼ਹਿਰੀਲੀ ਗੈਸ ਦੇ ਸੰਪਰਕ ''ਚ ਆਉਣ ਨਾਲ 2 ਲੋਕ ਬੇਹੋਸ਼, ਇਕ ਦੀ ਹਾਲਤ ਨਾਜ਼ੁਕ

ਅਨਾਕਾਪੱਲੇ (ਆਂਧਰਾ ਪ੍ਰਦੇਸ਼) : ਅਨਾਕਾਪੱਲੇ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਵਿੱਚ ਸਥਿਤ ਇੱਕ ਨਿੱਜੀ ਫਾਰਮਾ ਕੰਪਨੀ ਵਿੱਚ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਦੇ ਸ਼ੱਕ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਨਾਕਾਪੱਲੇ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਤੁਹਿਨ ਸਿਨਹਾ ਨੇ ਦੱਸਿਆ ਕਿ ਇਹ ਘਟਨਾ ਪਰਵਾਦਾ ਸਥਿਤ ਕੰਪਨੀ ਦੇ ਉਤਪਾਦਨ ਬਲਾਕ ਵਿੱਚ ਸੋਮਵਾਰ ਸਵੇਰੇ ਕੁਝ ਕੈਮੀਕਲ ਰਿਐਕਸ਼ਨ ਦੌਰਾਨ ਵਾਪਰੀ ਹੈ।

ਇਹ ਵੀ ਪੜ੍ਹੋ - 12 ਸੂਬਿਆਂ 'ਚ ਤੂਫਾਨ-ਮੀਂਹ ਦੇ ਨਾਲ-ਨਾਲ ਪੈਣਗੇ ਗੜੇ, ਪਹਾੜਾਂ 'ਚ ਬਰਫ਼ਬਾਰੀ ਦਾ ਅਲਰਟ ਜਾਰੀ

ਸਿਨਹਾ ਨੇ ਕਿਹਾ, ''ਗੈਸ ਦੇ ਸੰਪਰਕ 'ਚ ਆਉਣ ਤੋਂ ਬਾਅਦ ਦੋ ਸਹਾਇਕ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ, ਜਦਕਿ ਦੂਜੇ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।'' ਗੈਸ ਚੜ੍ਹਨ ਕਰਕੇ ਬੇਹੋਸ਼ ਹੋਏ ਦੋਵੇਂ ਵਿਅਕਤੀ ਵਿਸ਼ਾਖਾਪਟਨਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਐੱਸਪੀ ਨੇ ਕਿਹਾ ਕਿ ਹਾਨੀਕਾਰਕ ਗੈਸਾਂ ਨੂੰ ਹਟਾਉਣ ਲਈ ਵਰਤੇ ਜਾਂਦੇ 'ਸਕ੍ਰਬਰ' ਉਪਕਰਣਾਂ ਵਿੱਚ ਰਸਾਇਣਾਂ ਨੂੰ ਟ੍ਰਾਂਸਫਰ ਕਰਦੇ ਸਮੇਂ ਗੈਸ ਲੀਕ ਹੋਈ ਹੈ। ਸਿਨਹਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ - ਖ਼ਾਸ ਖ਼ਬਰ: ਹੁਣ ਘਰ ਬੈਠੇ ਆਨਲਾਈਨ ਖਰੀਦ ਸਕਦੇ ਹੋ ਸਸਤੀਆਂ ਦਾਲਾਂ, ਜਾਣੋ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News