ਨਾਬਾਲਿਗਾ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿਚ 2 ਵਿਅਕਤੀਆਂ ਨੂੰ ਮੌਤ ਦੀ ਸਜ਼ਾ

02/14/2020 2:03:02 AM

ਅਗਰਤਲਾ – ਤ੍ਰਿਪੁਰਾ ਦੀ ਇਕ ਜ਼ਿਲਾ ਅਦਾਲਤ ਨੇ ਪਿਛਲੇ ਸਾਲ ਦਸੰਬਰ ਵਿਚ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਵੀਰਵਾਰ ਨੂੰ 2 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਗੋਮਤੀ ਜ਼ਿਲੇ ਦੇ ਉਦੇਪੁਰ ਵਿਚ ਵਿਸ਼ੇਸ਼ ਅਦਾਲਤ ਦੇ ਜੱਜ ਏ. ਕੇ. ਨਾਥ ਨੇ ਕਾਸਥਾਰਾਏ ਤ੍ਰਿਪੁਰਾ ਅਤੇ ਅਨੰਤ ਤ੍ਰਿਪੁਰਾ ਨੂੰ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ। ਪੀੜਤ ਲੜਕੀ ਦੇ ਭਰਾ ਲਈ ਦਾਖਲ ਕੀਤੀ ਗਈ ਸ਼ਿਕਾਇਤ ਮੁਤਾਬਕ ਦੋਵਾਂ ਨੇ ਪਿਛਲੇ ਸਾਲ 5 ਦਸੰਬਰ ਨੂੰ ਸਕੂਲ ਤੋਂ ਪਰਤਦੇ ਸਮੇਂ ਉਸ ਦੀ ਭੈਣ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕਰ ਕੇ ਲਾਸ਼ ਇਕ ਜੰਗਲ ਵਿਚ ਦਬਾ ਦਿੱਤੀ ਸੀ।


Inder Prajapati

Content Editor

Related News