ਮਾਤਮ ''ਚ ਬਦਲੀਆਂ ਖ਼ੁਸ਼ੀਆਂ, ਗੱਡੀ ਪਲਟਣ ਨਾਲ 2 ਬਰਾਤੀਆਂ ਦੀ ਹੋਈ ਦਰਦਨਾਕ ਮੌਤ

02/18/2023 3:43:45 AM

ਸੋਨਭਦਰ (ਭਾਸ਼ਾ): ਸੋਨਭਦਰ ਜ਼ਿਲ੍ਹੇ ਵਿਚ ਇਕ ਗੱਡੀ ਦੇ ਪਲਟ ਜਾਣ ਨਾਲ ਦੋ ਬਰਾਤੀਆਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਬਰਟਸਗੰਜ ਚੌਕੀ ਦੇ ਐੱਸ.ਐੱਚ.ਓ. ਬਾਲਮੁਕੁੰਦ ਮਿਸ਼ਰ ਨੇ ਦੱਸਿਆ ਕਿ ਥਾਣਾ ਖੇਤਰਦੇ ਕੁਸੀਡੌਰ ਵਾਸੀ ਭਰਤ ਲਾਲ ਦੀ ਧੀ ਦੀ ਬਾਰਾਤ ਕਪਸੇਠੀ, ਵਾਰਾਣਸੀ ਤੋਂ ਆਈ ਸੀ। ਬਰਾਤੀਆਂ ਦੀ ਇਕ ਗੱਡੀ ਪਿੰਡ ਦੇ ਨੇੜੇ ਬੇਕਾਬੂ ਹੋ ਕੇ ਪਲਟ ਗਈ।

ਇਹ ਖ਼ਬਰ ਵੀ ਪੜ੍ਹੋ - ਸ਼੍ਰੀਨਗਰ 'ਚ TRF ਦੇ 2 ਅੱਤਵਾਦੀ ਕਾਬੂ, ਪਿਸਤੌਲ, ਗ੍ਰਨੇਡ ਸਣੇ ਹੋਰ ਅਸਲਾ ਬਰਾਮਦ

ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਹਿੰਦੀ ਗੰਜ, ਰਾਜਾ ਤਾਲਾਬ ਵਾਸੀ ਸ਼ਸ਼ੀ ਸ਼ਰਮਾ (35) ਤੇ ਪੁਰੰਦਹ, ਕਪਸੇਠੀ ਵਾਸੀ ਵਿਨੇ ਰਾਜਭਰ (40) ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਅਰੁਣ (19) ਤੇ ਅਜੀਤ (20) ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਪੁਲਸ ਨੇ ਮ੍ਰਿਤਕਾਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News