ਝਾਰਖੰਡ 'ਚ ਲਗਾਤਾਰ ਦੂਜੇ ਦਿਨ ਧਮਾਕਾ, CRPF ਦੇ 2 ਜਵਾਨ ਜ਼ਖ਼ਮੀ

01/12/2023 7:53:06 PM

ਨੈਸ਼ਨਲ ਡੈਸਕ- ਚਾਈਬਾਸਾ ਦੇ ਟੋਂਟੋ 'ਚ ਲਗਾਤਾਰ ਦੂਜੇ ਦਿਨ ਲੈਂਡਮਾਈਨ ਧਮਾਕੇ 'ਚ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਜਵਾਨਾਂ ਨੂੰ ਰਾਂਚੀ ਲਿਆਂਦਾ ਗਿਆ। ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਤੋਂ ਬਾਅਦ ਗੋਲ਼ੀਆਂ ਚੱਲੀਆਂ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮੀ ਨੇ ਪ੍ਰੇਮਿਕਾ ਨੂੰ OYO ਹੋਟਲ ਲਿਜਾ ਕੀਤਾ ਅਜਿਹਾ ਕਾਰਾ, ਕਮਰੇ 'ਚੋਂ ਮਿਲੀਆਂ ਦੋਹਾਂ ਦੀਆਂ ਲਾਸ਼ਾਂ

ਪਿਛਲੇ ਕੁਝ ਦਿਨਾਂ ਤੋਂ ਚਾਈਬਾਸਾ ਪੁਲਿਸ, ਸੀ.ਆਰ.ਪੀ.ਐੱਫ., ਕੋਬਰਾ ਬਟਾਲੀਅਨ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਜ਼ਖ਼ਮੀ ਜਵਾਨ ਅਮਰੇਸ਼ ਸਿੰਘ, ਸੌਰਵ ਕੁਮਾਰ, ਸੰਤੋਸ਼ ਸਿੰਘ ਕੋਬਰਾ ਬਟਾਲੀਅਨ ਦੇ ਦੱਸੇ ਜਾ ਰਹੇ ਹਨ। ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਅਚਾਨਕ ਆਈ.ਈ.ਡੀ. ਵਿਚ ਧਮਾਕਾ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News