4 ਜਾਤੀਆਂ ''ਤੇ ਫੋਕਸ, 5 ਸਾਲਾਂ ''ਚ 2 ਕਰੋੜ ਨਵੇਂ ਘਰ... ਜਾਣੋ ਅੰਤਰਿਮ ਬਜਟ ਦੇ ਵੱਡੇ Points

Thursday, Feb 01, 2024 - 07:00 PM (IST)

4 ਜਾਤੀਆਂ ''ਤੇ ਫੋਕਸ, 5 ਸਾਲਾਂ ''ਚ 2 ਕਰੋੜ ਨਵੇਂ ਘਰ... ਜਾਣੋ ਅੰਤਰਿਮ ਬਜਟ ਦੇ ਵੱਡੇ Points

ਨਵੀਂ ਦਿੱਲੀ- ਨਵੇਂ ਸੰਸਦ ਭਵਨ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਵਿੱਤੀ ਸਾਲ 2024-25 ਦਾ ਅੰਤਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਜਨਤਾ ਤੱਕ ਪਹੁੰਚ ਰਹੀਆਂ ਹਨ। ਸਾਡੀ ਸਰਕਾਰ ਸਮਾਜਿਕ ਨਿਆਂ ਮਾਡਲ...ਗਰੀਬਾਂ, ਔਰਤਾਂ, ਨੌਜਵਾਨਾਂ, ਭੋਜਨ ਦੇਣ ਵਾਲਿਆਂ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਕਿਸਾਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਆਮਦਨ ਵਿਚ ਵਾਧਾ ਹੋਇਆ ਹੈ। ਕਿਸਾਨਾਂ ਦੀਆਂ ਫ਼ਸਲਾਂ ਲਈ MSP 'ਚ ਵਾਧਾ ਕੀਤਾ ਗਿਆ ਹੈ। ਸਨਮਾਨ ਨਿਧੀ ਤੋਂ 11 ਕਰੋੜ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ। 4 ਕਰੋੜ ਕਿਸਾਨਾਂ ਨੂੰ ਪੀਐੱਮ ਫ਼ਸਲ ਯੋਜਨਾ ਦਾ ਫ਼ਾਇਦਾ ਹੋਇਆ ਹੈ।

ਜਾਣੋ ਅੰਤਰਿਮ ਬਜਟ ਦੇ ਵੱਡੇ ਪੁਆਇੰਟ

2014 ਤੋਂ ਹੁਣ ਤੱਕ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ

ਨਿਰਮਲਾ ਸੀਤਾਰਮਨ ਨੇ ਕਿਹਾ ਕਿ 2014 ਤੋਂ ਹੁਣ ਤੱਕ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ ਹੈ

'PM ਮੋਦੀ ਵਲੋਂ ਦੱਸੀਆਂ ਚਾਰ 'ਜਾਤੀਆਂ' 'ਤੇ ਹੈ ਫੋਕਸ'

ਬਜਟ ਪੇਸ਼ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿਚ ਕਿਹਾ ਕਿ ਭਾਰਤ ਸਰਕਾਰ ਦਾ ਪੀ.ਐੱਮ. ਮੋਦੀ ਵਲੋਂ ਦੱਸੀਆਂ ਗਈਆਂ ਚਾਰ 'ਜਾਤੀਆਂ' 'ਤੇ ਫੋਕਸ ਹੈ। ਇਨ੍ਹਾਂ ਵਿਚ ਗਰੀਬ, ਔਰਤਾਂ, ਨੌਜਵਾਨ ਅਤੇ ਕਿਸਾਨ ਸ਼ਾਮਲ ਹਨ।

'ਵਿਕਸਿਤ ਭਾਰਤ ਬਣਾਉਣ ਦਾ ਟੀਚਾ'

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ 2027 ਤੱਕ ਇਕ ਵਿਕਸਿਤ ਭਾਰਤ ਬਣਾਉਣ ਦਾ ਟੀਚਾ ਹੈ।

ਇਹ ਵੀ ਪੜ੍ਹੋ : Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ

ਸਬਕਾ ਸਾਥ ਸਬਕਾ ਵਿਸ਼ਵਾਸ 'ਤੇ ਕੰਮ ਕਰ ਰਹੀ ਹੈ ਸਰਕਾਰ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਸਰਕਾਰ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ 'ਤੇ ਕੰਮ ਕਰ ਰਹੀ ਹੈ।  

ਪੇਂਡੂ ਖੇਤਰਾਂ 'ਚ 2 ਕਰੋੜ ਘਰ ਬਣਾਏ ਜਾਣਗੇ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਗਲੇ 5 ਸਾਲਾਂ 'ਚ ਪੇਂਡੂ ਖੇਤਰਾਂ 'ਚ 2 ਕਰੋੜ ਘਰ ਬਣਾਏ ਜਾਣਗੇ।

GDP ਨੂੰ 'ਗਵਰਨਮੈਂਟ, ਡੈਵਲਪਮੈਂਟ ਅਤੇ ਪਰਫਾਰਮੈਂਸ' ਦਾ ਨਵਾਂ ਅਰਥ

ਪੀ.ਐੱਮ. ਮੁਦਰਾ ਯੋਜਨਾ ਦੇ ਅਧੀਨ 22.5 ਲੱਖ ਕਰੋੜ ਰੁਪਏ ਦਾ ਕਰਜ਼ ਦਿੱਤਾ ਗਿਆ ਹੈ। ਸਰਕਾਰ ਨੇ ਜੀਡੀਪੀ ਨੂੰ 'ਗਵਰਨਮੈਂਟ, ਡੈਵਲਪਮੈਂਟ ਅਤੇ ਪਰਫਾਰਮੈਂਸ' ਦਾ ਨਵਾਂ ਅਰਥ ਦਿੱਤਾ ਹੈ। ਸਮਾਵੇਸ਼ੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਨਧਨ ਖਾਤਿਆਂ ਰਾਹੀਂ ਸਿੱਧੇ ਲਾਭ ਟਰਾਂਸਫਰ ਨਾਲ 34 ਕਰੋੜ ਰੁਪਏ ਦਿੱਤੇ ਗਏ, ਇਸ ਨਾਲ 2.7 ਲੱਖ ਕਰੋੜ ਰੁਪਏ ਦੀ ਬਚਤ ਹੋਈ। 

ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਬੋਲ੍ਹੇ, ਕਿਹਾ-ਦੇਸ਼ 'ਚ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ

2047 ਤੱਕ ਭਾਰਤ ਇਕ ਵਿਕਸਿਤ ਰਾਸ਼ਟਰ ਬਣ ਜਾਵੇਗਾ

ਵਿੱਤ ਮੰਤਰੀ ਨੇ ਕਿਹਾ ਕਿ ਹਰ ਘਰ ਜਲ, ਸਾਰਿਆਂ ਨੂੰ ਬਿਜਲੀ, ਗੈਸ, ਵਿੱਤੀ ਸੇਵਾਵਾਂ ਅਤੇ ਬੈਂਕ ਅਕਾਊਂਟ ਖੋਲ੍ਹਣ ਲਈ ਕੰਮ ਕੀਤਾ ਹੈ। ਮੂਲਭੂਤ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ, ਜਿਸ ਨਾਲ ਪੇਂਡੂ ਖੇਤਰਾਂ 'ਚ ਲੋਕਾਂ ਦੀ ਆਮਦਨ ਵਧੀ ਹੈ। 2047 ਤੱਕ ਭਾਰਤ ਇਕ ਵਿਕਸਿਤ ਰਾਸ਼ਟਰ ਬਣ ਜਾਵੇਗਾ। ਅਸੀਂ ਭ੍ਰਿਸ਼ਟਾਚਾਰ ਅਤੇ ਭਰਾ-ਭਤੀਜਾਵਾਦ ਨੂੰ ਖ਼ਤਮ ਕੀਤਾ ਹੈ।

ਲੋਕਾਂ ਦੀ ਔਸਤ ਅਸਲ ਆਮਦਨ 50 ਫ਼ੀਸਦੀ ਵਧੀ

ਵਿੱਤ ਮੰਤਰੀ ਨੇ ਦੱਸਿਆ ਕਿ ਲੋਕਾਂ ਦੀ ਔਸਤ ਅਸਲ ਆਮਦਨ 50 ਫ਼ੀਸਦੀ ਵਧੀ ਹੈ। ਡਿਜੀਟਲ ਇੰਡੀਆ ਅਰਥਵਿਵਸਥਾ ਨੂੰ ਰਸਮੀ ਬਣਾਉਣ 'ਚ ਸਹਾਇਕ ਹੈ।

80 ਕਰੋੜ ਲੋਕਾਂ ਦੇ ਖਾਣੇ ਦੀ ਚਿੰਤਾ ਹੋਈ ਖ਼ਤਮ

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਲ 2014 'ਚ ਜਦੋਂ ਮੋਦੀ ਸਰਕਾਰ ਸੱਤਾ 'ਚ ਆਈ ਤਾਂ ਭਾਰਤ ਭਾਰੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਸਰਕਾਰ ਨੇ ਸਹੀ ਮਾਇਨੇ 'ਚ ਉਨ੍ਹਾਂ 'ਤੇ ਕਾਬੂ ਪਾਇਆ। ਮੁਫ਼ਤ ਰਾਸ਼ੀ ਤੋਂ 80 ਕਰੋੜ ਲੋਕਾਂ ਦੀ ਖਾਣੇ ਦੀ ਚਿੰਤਾ ਖ਼ਤਮ ਹੋਈ। ਅੱਜ ਦਾ ਨੌਜਵਾਨ ਰੁਜ਼ਗਾਰ ਦੇਣ ਵਾਲਾ ਬਣ ਰਿਹਾ ਹੈ। ਵੱਖ-ਵੱਖ ਸਰਕਾਰੀ ਯੋਜਨਾਵਾਂ ਤੋਂ ਉਤਸ਼ਾਹਤ ਮਿਲ ਰਿਹਾ ਹੈ। ਦੇਸ਼ 'ਚ 1.4 ਕਰੋੜ ਨੌਜਵਾਨਾਂ ਨੂੰ ਸਕਿਲ ਇੰਡੀਆ ਮਿਸ਼ਨ ਦਾ ਲਾਭ ਮਿਲਿਆ ਹੈ। ਪੀਐੱਮ ਮੁਦਰਾ ਯੋਜਨਾ ਦੇ ਅਧੀਨ 30 ਕਰੋੜ ਕਰਜ਼ ਮਹਿਲਾ ਉੱਦਮੀਆਂ ਨੂੰ ਵੰਡੇ ਗਏ। 

ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!

40 ਹਜ਼ਾਰ ਆਮ ਬੋਗੀਆਂ ਨੂੰ ਵੰਦੇ ਭਾਰਤ ਬੋਗੀ 'ਚ ਬਦਲਿਆ ਜਾਵੇਗਾ

ਸੀਤਾਰਮਨ ਨੇ ਦੱਸਿਆ ਕਿ 40 ਹਜ਼ਾਰ ਆਮ ਬੋਗੀਆਂ ਨੂੰ ਵੰਦੇ ਭਾਰਤ ਬੋਗੀ 'ਚ ਬਦਲਿਆ ਜਾਵੇਗਾ। 

ਘੱਟ ਜਾਂ ਜ਼ੀਰੋ ਵਿਆਜ਼ 'ਤੇ ਮਿਲੇਗਾ ਕਰਜ਼

ਵਿੱਤ ਮੰਤਰੀ ਨੇ ਕਿਹਾ ਕਿ ਰਿਸਰਚ ਲਈ ਜ਼ੀਰੋ ਜਾਂ ਘੱਟ ਵਿਆਜ 'ਤੇ 1 ਲੱਖ ਕਰੋੜ ਦੇ ਕਰਜ਼ ਦੀ ਸਹੂਲਤ ਦਿੱਤੀ ਜਾਵੇਗੀ।

ਇਕ ਕਰੋੜ ਔਰਤਾਂ ਲੱਖਪਤੀ ਦੀਦੀ ਬਣਨ ਵਾਲੀਆਂ ਹਨ

ਸੀਤਾਰਮਨ ਨੇ ਕਿਹਾ ਕਿ ਇਕ ਕਰੋੜ ਔਰਤਾਂ ਲੱਖਪਤੀ ਦੀਦੀ ਬਣਨ ਵਾਲੀਆਂ ਹਨ। ਸਾਡੀ ਯੋਜਨਾ 3 ਕਰੋੜ ਲੱਖਪਤੀ ਦੀਦੀ ਬਣਾਉਣ ਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

DIsha

Content Editor

Related News