2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਕਾਜ਼ੀ ਦੀ ਮੌਤ, ਦੋ ਜ਼ਖ਼ਮੀ

Tuesday, Oct 01, 2024 - 04:53 PM (IST)

2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਕਾਜ਼ੀ ਦੀ ਮੌਤ, ਦੋ ਜ਼ਖ਼ਮੀ

ਮਹੋਬਾ : ਉੱਤਰ ਪ੍ਰਦੇਸ਼ 'ਚ ਮਹੋਬਾ ਦੇ ਸਦਰ ਕੋਤਵਾਲੀ ਇਲਾਕੇ 'ਚ ਮੰਗਲਵਾਰ ਨੂੰ ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਵਧੀਕ ਪੁਲਸ ਸੁਪਰਡੈਂਟ ਵੰਦਨਾ ਸਿੰਘ ਨੇ ਦੱਸਿਆ ਕਿ ਕਾਨਪੁਰ-ਸਾਗਰ ਕੌਮੀ ਮਾਰਗ ’ਤੇ ਮੁੱਖ ਦਫ਼ਤਰ ਤੋਂ ਕਰੀਬ ਦਸ ਕਿਲੋਮੀਟਰ ਦੂਰ ਕਾਲੀ ਪਹਾੜੀ ਪਿੰਡ ਨੇੜੇ ਵਾਪਰੇ ਇਸ ਹਾਦਸੇ ਵਿੱਚ ਕਾਜ਼ੀ ਮੁਹੰਮਦ ਅਬਦੁਲ ਹਕੀਮ (28) ਵਾਸੀ ਕਬਰਾਏ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ - ਦੀਵਾਲੀ-ਛੱਠ ਪੂਜਾ ਦੌਰਾਨ ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ

ਮ੍ਰਿਤਕ ਮਹੋਬਾ 'ਚ ਆਯੋਜਿਤ ਇਕ ਵਿਆਹ ਸਮਾਗਮ 'ਚ ਨਿਕਾਹ ਪੜ੍ਹਾ ਕੇ ਆਪਣੀ ਕਾਰ ਵਿਚ ਸਵਾਰ ਹੋ ਕੇ ਮੁਹੰਮਦ ਯੂਨਸ ਅਤੇ ਮੁਹੰਮਦ ਇਲਿਆਸ ਨਾਲ ਵਾਪਸ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਬੋਲੈਰੋ ਕਾਰ ਨਾਲ ਉਹਨਾਂ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਰਾਹਗੀਰਾਂ ਦੀ ਮਦਦ ਨਾਲ ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਕਾਜ਼ੀ ਅਬਦੁਲ ਹਕੀਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀਆਂ ਦਾ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਉਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।

ਇਹ ਵੀ ਪੜ੍ਹੋ - ਸਹੇਲੀ ਨੂੰ ਸਕੂਟਰੀ 'ਤੇ ਲੈ ਜਾਂਦੇ ਪਤੀ ਨੂੰ ਫੜ੍ਹਿਆ ਰੰਗੇ ਹੱਥੀਂ, ਕੁੜੀ ਕਹਿੰਦੀ-ਅਸੀਂ ਤਾਂ ਭੈਣ-ਭਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News