ਰਾਮ ਮੰਦਰ ਪ੍ਰਤੀ ਦੋ ਭਰਾਵਾਂ ਦੀ ਆਸਥਾ; 150 ਤੋਂ ਵੱਧ ਨਦੀਆਂ ਦਾ ''ਜਲ'' ਲੈ ਕੇ ਪੁੱਜੇ ਅਯੁੱਧਿਆ

Sunday, Aug 02, 2020 - 01:45 PM (IST)

ਰਾਮ ਮੰਦਰ ਪ੍ਰਤੀ ਦੋ ਭਰਾਵਾਂ ਦੀ ਆਸਥਾ; 150 ਤੋਂ ਵੱਧ ਨਦੀਆਂ ਦਾ ''ਜਲ'' ਲੈ ਕੇ ਪੁੱਜੇ ਅਯੁੱਧਿਆ

ਨਵੀਂ ਦਿੱਲੀ— ਆਖਰਕਾਰ ਚਿਰਾਂ ਦੀ ਉਡੀਕ ਖਤਮ ਹੋਣ ਵਾਲੀ ਹੈ। ਅਯੁੱਧਿਆ 'ਚ 5 ਅਗਸਤ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੀਂਹ ਪੱਥਰ ਰੱਖਿਆ ਜਾਵੇਗਾ। ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਵੱਖ-ਵੱਖ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੇ ਹਨ। ਲੋਕਾਂ ਦੀ ਭਗਤੀ ਦੇਖਦੇ ਹੀ ਬਣਦੀ ਹੈ। ਅਜਿਹੇ ਹੀ 2 ਭਰਾ ਹਨ, ਜਿਨ੍ਹਾਂ ਨੇ 150 ਤੋਂ ਵੱਧ ਨਦੀਆਂ ਦਾ ਜਲ (ਪਾਣੀ) ਇਕੱਠਾ ਕੀਤਾ ਹੈ। ਦੋਵੇਂ ਭਰਾ 5 ਅਗਸਤ ਨੂੰ ਹੋਣ ਵਾਲੇ ਰਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਲਈ ਅਯੁੱਧਿਆ ਪਹੁੰਚੇ ਹਨ। ਦੋਹਾਂ ਭਰਾਵਾਂ 'ਚੋਂ ਇਕ ਰਾਧੇ ਸ਼ਿਆਮ ਪਾਂਡੇ ਦਾ ਕਹਿਣਾ ਹੈ ਕਿ ਅਸੀਂ 1968 ਤੋਂ ਸ਼੍ਰੀਲੰਕਾ ਦੀਆਂ 16 ਥਾਵਾਂ ਤੋਂ 151 ਨਦੀਆਂ, 8 ਵੱਡੀਆਂ ਨਦੀਆਂ, 3 ਸਮੁੰਦਰਾਂ ਅਤੇ ਮਿੱਟੀ ਤੋਂ ਪਾਣੀ ਇਕੱਠਾ ਕੀਤਾ ਹੈ। 

ਇਹ ਵੀ ਪੜ੍ਹੋ: ਅਯੁੱਧਿਆ 'ਚ ਬਣੇਗੀ ਭਗਵਾਨ ਰਾਮ ਦੀ 251 ਮੀਟਰ ਉੱਚੀ ਮੂਰਤੀ, ਬਣਾਏਗੀ ਵਿਸ਼ਵ ਰਿਕਾਰਡ

PunjabKesari
ਰਾਮ ਮੰਦਰ ਦੇ ਭੂਮੀ ਪੂਜਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਧ ਅਤੇ ਸ਼ਕਤੀ ਪੀਠਾਂ ਦੀ ਮਿੱਟੀ ਅਤੇ ਨਦੀਆਂ ਦੇ ਪਵਿੱਤਰ ਜਲ ਨੂੰ ਅਯੁੱਧਿਆ ਪਹੁੰਚਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲ ਅਤੇ ਮਿੱਟੀ ਦੀ ਵਰਤੋਂ ਪੂਜਾ 'ਚ ਕੀਤੀ ਜਾਵੇਗੀ। ਭੂਮੀ ਪੂਜਨ ਲਈ ਪੱਛਮੀ ਬੰਗਾਲ ਅਤੇ ਬਿਹਾਰ ਤੋਂ ਵੀ ਮਿੱਟੀ ਅਤੇ ਜਲ ਅਯੁੱਧਿਆ ਪਹੁੰਚਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੀੜ੍ਹੀਆਂ ਤੋਂ ਪਰਿਵਾਰ ਸਿਲਾਈ ਕਰ ਰਿਹੈ ਰਾਮਲਲਾ ਦੇ ਕੱਪੜੇ, ਭੂਮੀ ਪੂਜਨ 'ਤੇ ਅਜਿਹੀ ਹੋਵੇਗੀ ਪੋਸ਼ਾਕ

ਦੱਸਣਯੋਗ ਹੈ ਕਿ ਅਯੁੱਧਿਆ 'ਚ ਰਾਮ ਮੰਦਰ ਭੂਮੀ ਪੂਜਨ 5 ਅਗਸਤ ਨੂੰ ਹੋਣ ਵਾਲਾ ਹੈ। ਭੂਮੀ ਪੂਜਨ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਭੂਮੀ ਪੂਜਨ ਤੋਂ ਪਹਿਲਾਂ ਅਯੁੱਧਿਆ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। 3 ਅਗਸਤ ਯਾਨੀ ਕਿ ਕੱਲ ਤੋਂ ਲੋਕਾਂ ਨੂੰ ਘਰਾਂ ਵਿਚ ਦੀਵੇ ਜਗਾਉਣ ਦੀ ਅਪੀਲ ਕੀਤੀ ਗਈ ਹੈ ਪਰ ਕੱਲ ਰਾਤ ਤੋਂ ਹੀ ਅਯੁੱਧਿਆ ਰੰਗ-ਬਿਰੰਗੇ ਦੀਵਿਆਂ ਨਾਲ ਚਮਕਦੀ ਹੋਈ ਨਜ਼ਰ ਆਈ।

ਇਹ ਵੀ ਪੜ੍ਹੋ:  ਅਯੁੱਧਿਆ 'ਚ ਭੂਮੀ ਪੂਜਨ ਲਈ ਤਿਆਰ ਕੀਤੇ ਜਾ ਰਹੇ ਇਕ ਲੱਖ 11 ਹਜ਼ਾਰ ਲੱਡੂ


author

Tanu

Content Editor

Related News