ਜੰਮੂ-ਕਸ਼ਮੀਰ : ਗੁਲਮਰਗ ''ਚ ਬਰਫਬਾਰੀ ਕਾਰਨ 2 ਆਰਮੀ ਪੋਰਟਰਸ ਦੀ ਮੌਤ

Tuesday, Nov 12, 2019 - 07:30 PM (IST)

ਜੰਮੂ-ਕਸ਼ਮੀਰ : ਗੁਲਮਰਗ ''ਚ ਬਰਫਬਾਰੀ ਕਾਰਨ 2 ਆਰਮੀ ਪੋਰਟਰਸ ਦੀ ਮੌਤ

ਸ਼੍ਰੀਨਗਰ — ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਫੌਜ ਦੇ 2 ਪੋਰਟਰਾਂ ਦੀ ਬਰਫਬਾਰੀ ਦੀ ਚਪੇਟ 'ਚ ਆਉਣ ਕਾਰਨ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੂਲਾ ਜ਼ਿਲੇ ਦੇ ਬਨਾਲੀ ਬਿਓਨੀਅਰ ਉੜੀ ਦੇ ਰਹਿਣ ਵਾਲੇ ਇਸ਼ਫਾਕ ਅਹਿਮਦ ਅਤੇ ਸੱਜ਼ਾਦ ਅਹਿਮਦ ਦੇ ਰੂਪ 'ਚ ਪਛਾਣੇ ਜਾਣ ਵਾਲੇ ਦੋ ਆਰਮੀ ਪੋਰਟਰਸ ਦੀ ਮ੍ਰਿਤਕ ਦੇਹ ਨੂੰ ਸੋਮਵਾਰ ਨੂੰ ਸਵੇਰੇ ਗੁਲਮਰਗ ਦੇ ਉੱਪਰੀ ਇਲਾਕੇ ਅਪਰਵਠ 'ਚ ਬਰਾਮਦ ਕੀਤੇ ਗਏ। ਪੁਲਸ ਮੁਤਾਬਕ ਇਹ ਬਰਫਬਾਰੀ ਸ਼ਨੀਵਾਰ ਅਤੇ ਐਤਵਾਰ ਵਿਚਾਲੇ ਰਾਤ ਨੂੰ ਹੋਇਆ ਸੀ ਅਤੇ ਇਸ ਦੀ ਚਪੇਟ 'ਚ ਫੌਜ ਦੇ ਨਾਲ ਕੰਮ ਕਰਨ ਲਈ ਪੋਰਟਰ ਆ ਗਏ ਸਨ। ਇਹ ਬਰਫਬਾਰੀ ਗੁਲਮਰਗ ਦੇ ਅਪਰਵਠ ਇਲਾਕੇ 'ਚ ਸਥਿਤ ਫੌਜ ਦੀ ਹਿੰਮਤ ਪੋਸਟ ਨੇੜੇ ਹੋਇਆ ਸੀ।
ਅਧਿਕਾਰੀ ਨੇ ਕਿਹਾ ਕਿ ਇਹ ਪੋਸਟ ਫੌਜ ਦੀ 11 ਗੜਵਾਲ ਰੈਜ਼ਿਮੈਂਟ ਦੀ ਹੈ, ਜਿਥੇ ਉਹ ਬਰਫਬਾਰੀ ਦੀ ਚਪੇਟ 'ਚ ਇਹ ਦੋਵੇਂ ਆ ਗਏ ਸਨ ਅਤੇ ਦੋਹਾਂ ਪੋਰਟਰਾਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਬਰਫ ਦੇ ਮਲਬੇ 'ਚੋਂ ਬਰਾਮਦ ਕੀਤੇ ਗਏ। ਕਸ਼ਮੀਰ 'ਚ ਵੀਰਵਾਰ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਸੀ, ਜਿਸ ਕਾਰਨ ਕਸ਼ਮੀਰ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਜਿਸ ਨੇ ਘਾਟੀ 'ਚ ਕੜਾਕੇ ਦੀ ਠੰਡ ਨੂੰ ਜਨਮ ਦਿੱਤਾ ਹੈ। ਘਾਟੀ 'ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।


author

Inder Prajapati

Content Editor

Related News