CID ਵੱਲੋਂ ISI ਦੇ 2 ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦੇ ਸਨ ਸਰਹੱਦੀ ਇਲਾਕਿਆਂ ਦੀ ਖੁਫ਼ੀਆ ਜਾਣਕਾਰੀ

04/01/2023 1:38:40 AM

ਜੈਪੁਰ (ਵਾਰਤਾ): ਪਾਕਿਸਤਾਨੀ ਖ਼ੁਫੀਆ ਏਜੰਸੀ ਨੂੰ ਬਾੜਮੇਰ ਵਿਚ ਸਰਹੱਦੀ ਇਲਾਕਿਆਂ ਦੀ ਖ਼ੁਫੀਆ ਜਾਣਕਾਰੀ ਭਿਜਵਾਉਣ ਦੇ ਦੋਸ਼ ਹੇਠ ਸੀ.ਆਈ.ਡੀ. ਇੰਟੈਲਿਜੈਂਸ ਜੈਪੁਰ ਦੀ ਟੀਮ ਵੱਲੋਂ ਆਈ.ਐੱਸ.ਆਈ. ਦੇ ਦੋ ਸਥਾਨਕ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਿਵ ਭਗਤਾਂ ਲਈ ਅਹਿਮ ਖ਼ਬਰ: ਇਸ ਦਿਨ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਡੀ.ਜੀ.ਪੀ. ਇੰਟੈਲਿਜੈਂਸ ਐੱਸ. ਸੇਂਗਾਥਿਰ ਨੇ ਦੱਸਿਆ ਕਿ ਪੈਸਿਆਂ ਦੇ ਲਾਲਚ ਵਿਚ ਦੋਵੇਂ ਮੁਲਜ਼ਮ ਪਾਬੰਦੀਸ਼ੁਦਾ ਥਾਵਾਂ ਦੀਆਂ ਵੀਡੀਓ ਤੇ ਤਸਵੀਰਾਂ, ਲੋਕੇਸ਼ਨ ਤੇ ਹੋਰ ਗੁਪਤ ਸੂਚਨਾਵਾਂ ਭੇਜ ਰਹੇ ਸਨ। ਉਨ੍ਹਾਂ ਦੱਸਿਆ ਕਿ ਧਾਰਵੀ ਕਲਾ ਵਾਸੀ ਰਤਨ ਖ਼ਾਨ (52) ਤੇ ਸ਼ੋਭਾਲਾ ਜੇਤਮਾਲ ਵਾਸੀ ਪਾਰੂ ਰਾਮ (34) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ 'ਚ ਜਾਸੂਸੀ ਸਰਗਰਮੀਆਂ ਦੀ ਨਿਗਰਾਨੀ ਦੌਰਾਨ ਇੰਟੈਲੀਜੈਂਸ ਟੀਮ ਨੇ ਇਨ੍ਹਾਂ ਦੋਵਾਂ ਦਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨਾਲ ਲਗਾਤਾਰ ਸੰਪਰਕ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਨ੍ਹਾਂ ਦੀਆਂ ਸਰਗਰਮੀਆਂ 'ਤੇ ਲਗਾਤਾਰ ਨਿਗਰਾਨੀ ਰੱਖ ਕੇ ਸੂਚਨਾ ਪੁਖ਼ਤਾ ਹੋਣ 'ਤੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਵਿਰੁੱਧ ਅਧਿਕਾਰਤ ਸੀਕਰੇਟਸ ਐਕਟ 1923 ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - IPL 2023: ਮੌਜੂਦਾ ਚੈਂਪੀਅਨ ਦਾ ਜੇਤੂ ਆਗਾਜ਼, ਪਹਿਲੇ ਮੁਕਾਬਲੇ 'ਚ ਗੁਜਰਾਤ ਟਾਈਟਨਜ਼ ਨੇ ਚੇਨੰਈ ਨੂੰ ਹਰਾਇਆ

ਹਨੀ ਟ੍ਰੈਪ ਤੇ ਪੈਸਿਆਂ ਦੇ ਲਾਲਚ 'ਚ ਸੂਚਨਾਵਾਂ ਦਿੰਦਾ ਸੀ ਪਾਰੂ ਰਾਮ

ਏ.ਡੀ.ਜੀ.ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਕੇਂਦਰੀ ਪੁੱਛਗਿੱਛ ਕੇਂਦਰ ਜੈਪੁਰ ਵਿਚ ਸਾਰੀਆਂ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਗਈ। ਇਸ ਵਿਚ ਸਾਹਮਣੇ ਆਇਆ ਕਿ ਬਾੜਮੇਰ ਵਿਚ ਨਗਾਣਾ ਕਵਾਸ ਸਥਿਤ ਮੰਗਲਾ ਪ੍ਰੋਸੈਸਿੰਗ ਟਰਮਿਨਲ 'ਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਬਾਰਡਰ ਹੋਮਗਾਰਗ ਪਾਰੂ ਰਾਮ ਟਰਮਿਲਨ ਤੇ ਉਸਦੇ ਆਲੇ ਦੁਆਲੇ ਸਥਿਤ ਹੋਰ ਪਾਬੰਦੀਸ਼ੁਦਾ ਇਲਾਕਿਆਂ ਦੀਆਂ ਤਸਵੀਰਾਂ, ਵੀਡੀਓ ਤੇ ਲੋਕੇਸ਼ਨ ਪਾਕਿਸਤਾਨੀ ਖ਼ੁਫੀਆ ਏਜੰਸੀ ਦੀ ਔਰਤ ਹੈਂਡਲਰਾਂ ਦੇ ਹਨੀ ਟ੍ਰੈਪ ਵਿਚ ਆ ਕੇ ਭੇਜ ਰਿਹਾ ਸੀ। ਉਹ ਮੋਬਾਈਲ ਫ਼ੋਨ ਨਾਲ ਉਕਤ ਸਮੱਗਰੀ ਤਿਆਰ ਕਰ ਸੋਸ਼ਲ ਮੀਡੀਆ ਰਾਹੀਂ ਭੇਜ ਰਿਹਾ ਸੀ। ਇਸ ਦੇ ਬਦਲੇ ਉਸ ਨੂੰ ਕਈ ਵਾਰ ਪਾਕਿਸਤਾਨ ਹੈਂਡਲਰ ਵੱਲੋਂ ਪੈਸਿਆਂ ਦਾ ਭੁਗਤਾਨ ਵੀ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

11 ਸਾਲਾਂ ਤੋਂ ਪਾਕਿ ਏਜੰਸੀਆਂ ਦੇ ਸੰਪਰਕ 'ਚ ਸੀ ਰਤਨ ਖ਼ਾਨ

ਏ.ਡੀ.ਜੀ.ਪੀ. ਇੰਟੈਲਿਜੈਂਸ ਐੱਸ. ਸੇਂਗਾਥਿਰ ਨੇ ਦੱਸਿਆ ਕਿ ਰਤਨ ਖ਼ਾਨ ਸਾਲ 2012 ਤੋਂ ਨਿਯਮਿਤ ਤੌਰ 'ਤੇ ਪਾਕਿਸਤਾਨ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦੇ ਬਹਾਨੇ ਉੱਥੇ ਜਾਂਦਾ ਹੈ। ਪਾਕਿਸਤਾਨ ਪ੍ਰਵਾਸ ਦੌਰਾਨ ਇਹ ਪਾਕਿਸਤਾਨੀ ਏਜੰਸੀਆਂ ਦੇ ਸੰਪਰਕ ਵਿਚ ਆਇਆ ਤੇ ਉਨ੍ਹਾਂ ਤੋਂ ਸਰਹੱਦੀ ਖੇਤਰਾਂ ਦੀ ਖ਼ੁਫ਼ੀਆ ਜਾਣਕਾਰੀ ਮੋਬਾਈਲ ਰਾਹੀਂ ਤਿਆਰ ਕਰ ਸੋਸ਼ਲ ਮੀਡੀਆ ਨਾਲ ਭੇਜਣ ਦੀ ਸਿਖਲਾਈ ਲਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News