ਕੋਲਕਾਤਾ ਰੇਪ ਤੇ ਕਤਲਕਾਂਡ: RG Kar ਕਾਲਜ ਦੇ ਸਾਬਕਾ ਪ੍ਰਿੰਸੀਪਲ ਸਣੇ 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ
Saturday, Dec 14, 2024 - 03:38 AM (IST)

ਕੋਲਕਾਤਾ - ਸਿਆਲਦਾਹ ਦੀ ਇਕ ਅਦਾਲਤ ਨੇ ਡਿਊਟੀ ਦੌਰਾਨ ਇਕ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜ਼ਨਾਹ ਅਤੇ ਕਤਲ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਤਾਲਾ ਪੁਲਸ ਸਟੇਸ਼ਨ ਦੇ ਤਤਕਾਲੀ ਇੰਚਾਰਜ ਅਭਿਜੀਤ ਮੰਡਲ ਅਤੇ ‘ਆਰ. ਜੀ. ਕਰ’ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਜ਼ਮਾਨਤ ਦੇ ਦਿੱਤੀ ਹੈ।
ਘੋਸ਼ ਦੀ ਨੁਮਾਇੰਦਗੀ ਕਰਨ ਵਾਲੇ ਇਕ ਵਕੀਲ ਨੇ ਦੱਸਿਆ ਕਿ ਸਿਆਲਦਾਹ ਅਦਾਲਤ ਦੇ ਵਧੀਕ ਮੁੱਖ ਨਿਆਇਕ ਮੈਜਿਸਟ੍ਰੇਟ (ਏ. ਸੀ. ਜੇ. ਐੱਮ.) ਨੇ ਦੋਵਾਂ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਕਿਉਂਕਿ ਉਨ੍ਹਾਂ ਵਿਰੁੱਧ ਚਾਰਜਸ਼ੀਟ ਲਾਜ਼ਮੀ 90 ਦਿਨਾਂ ਦੀ ਮਿਆਦ ਦੇ ਅੰਦਰ ਦਾਇਰ ਨਹੀਂ ਕੀਤੀ ਗਈ। ਮੰਡਲ ’ਤੇ 9 ਅਗਸਤ ਨੂੰ ਆਰ. ਜੀ. ਕਰ ਹਸਪਤਾਲ ਵਿਚ ਡਿਊਟੀ ਦੌਰਾਨ ਡਾਕਟਰ ਨਾਲ ਕਥਿਤ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰਨ ’ਚ ਦੇਰੀ ਕਰਨ ਦਾ ਦੋਸ਼ ਹੈ, ਜਦ ਕਿ ਘੋਸ਼ ’ਤੇ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਹੈ।