1984 ਦੇ ਦੰਗਿਆਂ ਦਾ ਮਾਮਲਾ : ਬਲਵਾਨ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਮੰਗਿਆ ਜਵਾਬ
Saturday, Feb 16, 2019 - 06:34 AM (IST)

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਹਾਈ ਕੋਰਟ ਨੇ 1984 ਵਿਚ ਸਿੱਖ ਵਿਰੋਧੀ ਦੰਗਿਆਂ ਸਬੰਧੀ ਦੋਸ਼ੀ ਠਹਿਰਾਏ ਗਏ ਬਲਵਾਨ ਖੋਖਰ ਦੀ ਪੈਰੋਲ ਦੀ ਪਟੀਸ਼ਨ ’ਤੇ ‘ਆਪ’ ਸਰਕਾਰ ਕੋਲੋਂ ਸ਼ੁੱਕਰਵਾਰ ਜਵਾਬ ਮੰਗਿਆ।
ਜਸਟਿਸ ਨਾਜ਼ਮੀ ਵਜ਼ੀਰੀ ਨੇ ਦੋਸ਼ੀ ਵਲੋਂ ਦਾਖਲ ਪਟੀਸ਼ਨ ’ਤੇ ‘ਆਪ’ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਪਟੀਸ਼ਨ ਵਿਚ ਦੋਸ਼ੀ ਨੇ ਕਿਹਾ ਹੈ ਕਿ ਉਹ ਦਿੱਲੀ ਹਾਈ ਕੋਰਟ ਦੇ 17 ਦਸੰਬਰ 2018 ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਵਿਚ ਵਿਸ਼ੇਸ਼ ਵੋਕੇਸ਼ਨ ਪਟੀਸ਼ਨ ਦਾਖਲ ਕਰਨ ਲਈ ਇਕ ਮਹੀਨੇ ਦੀ ਪੈਰੋਲ ਚਾਹੁੰਦਾ ਹੈ।