19 ਸਾਲਾ ਵਿਦਿਆਰਥਣ ਨਾਲ ਰੇਪ ਤੋਂ ਬਾਅਦ ਕਤਲ, 2 ਦੋਸ਼ੀ ਗ੍ਰਿਫਤਾਰ

Saturday, May 02, 2020 - 12:15 AM (IST)

19 ਸਾਲਾ ਵਿਦਿਆਰਥਣ ਨਾਲ ਰੇਪ ਤੋਂ ਬਾਅਦ ਕਤਲ, 2 ਦੋਸ਼ੀ ਗ੍ਰਿਫਤਾਰ

ਦੇਵਘਰ - ਦੇਵਘਰ ਦੇ ਮੋਹਨਪੁਰ 'ਚ ਇੱਕ ਇੰਟਰ ਦੀ ਵਿਦਿਆਰਥਣ ਦਾ ਅਗਵਾ ਤੋਂ ਬਾਅਦ ਰੇਪ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਲਾਸ਼ ਪਿੰਡ ਦੇ ਖੂਹ 'ਚੋਂ ਬਰਾਮਦ ਹੋਈ ਹੈ। ਉਹ ਬੀਤੇ ਦੋ ਦਿਨਾਂ ਤੋਂ ਗਾਇਬ ਸੀ। ਕੁੜੀ ਦੇ ਪਿਤਾ ਨੇ 28 ਅਪ੍ਰੈਲ (ਮੰਗਲਵਾਰ) ਨੂੰ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ 'ਚ ਪੁਲਸ ਨੇ 1 ਮਈ (ਸ਼ੁੱਕਰਵਾਰ) ਪਿੰਡ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੋਸ਼ੀਆਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।

ਇੰਟਰ ਦੀ ਵਿਦਿਆਰਥਣ ਨਾਲ ਰੇਪ
ਇਸ ਸਨਸਨੀਖੇਜ ਘਟਨਾ ਬਾਰੇ ਪੁਲਸ ਨੇ ਦੱਸਿਆ ਕਿ 30 ਅਪ੍ਰੈਲ (ਵੀਰਵਾਰ) ਨੂੰ 19 ਸਾਲ ਦੀ ਵਿਦਿਆਰਥਣ ਦੀ ਲਾਸ਼ ਪਿੰਡ  ਦੇ ਹੀ ਖੂਹ 'ਚੋਂ ਬਰਾਮਦ ਕੀਤੀ ਗਈ। ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੇਵਘਰ ਦੇ ਐਸ.ਪੀ. ਪਿਊਸ਼ ਪੰਡਿਤ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵਿਦਿਆਰਥਣ ਦੇ ਪਿਤਾ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਖਿਲਾਫ ਆਪਣੀ ਧੀ ਦੇ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਸੰਬੰਧ 'ਚ ਜਦੋਂ ਪੁਲਸ ਨੇ ਪਿੰਡ ਦੇ ਰਾਜਕਿਸ਼ੋਰ ਯਾਦਵ ਅਤੇ ਸੰਤੋਸ਼ ਯਾਦਵ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਸਾਰਾ ਮਾਮਲਾ ਖੁੱਲ੍ਹਕੇ ਸਾਹਮਣੇ ਆ ਗਿਆ।

ਕਤਲ ਤੋਂ ਬਾਅਦ ਲਾਸ਼ ਨੂੰ ਖੂਹ 'ਚ ਸੁੱਟਿਆ
ਪੁਲਸ ਦਾ ਕਹਿਣਾ ਹੈ ਕਿ ਵਿਦਿਆਰਥਣ ਨਾਲ ਰੇਪ ਤੋਂ ਬਾਅਦ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਪਹਿਲਾਂ ਸਿਰ 'ਤੇ ਹਮਲਾ ਕਰ ਜਖ਼ਮੀ ਕੀਤਾ ਗਿਆ, ਫਿਰ ਨਾਲ ਦੇ ਹੀ ਖੂਹ 'ਚ ਸੁੱਟ ਦਿੱਤਾ। ਤੁਹਾਨੂੰ ਦੱਸ ਦਈਏ ਕਿ ਮੋਹਨਪੁਰ ਥਾਣਾ ਅਨੁਸਾਰ ਪਿਛਲੇ ਇੱਕ ਸਾਲ 'ਚ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਦਾ ਇਹ ਤੀਜਾ ਮਾਮਲਾ ਹੈ।

ਲਾਸ਼ ਮਿਲਣ ਤੋਂ ਬਾਅਦ ਪਿਤਾ ਨੇ ਦੋਵਾਂ ਨੌਜਵਾਨਾਂ 'ਤੇ ਧੀ ਨੂੰ ਅਗਵਾ ਕਰ ਉਸ ਦੀ ਹੱਤਿਆ ਕਰਣ ਦਾ ਦੋਸ਼ ਲਗਾਇਆ ਸੀ। ਵਿਦਿਆਰਥਣ ਦੀ ਪੋਸਟਮਾਰਟਮ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਪਹਿਲਾਂ ਉਸ ਨਾਲ ਰੇਪ ਕੀਤਾ ਗਿਆ ਫਿਰ ਹੱਤਿਆ ਕੀਤੀ ਗਈ।


author

Inder Prajapati

Content Editor

Related News