ਤਾਮਿਲਨਾਡੂ : ਬੱਸ ਤੇ ਟਰੱਕ ਦੀ ਜ਼ੋਰਦਾਰ ਟੱਕਰ ਵਿਚ 19 ਲੋਕਾਂ ਦੀ ਮੌਤ

02/20/2020 8:41:52 AM

ਤਿਰੂਪੁਰ— ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ 'ਚ ਅਵਿਨਾਸ਼ੀ ਕਸਬੇ ਨੇੜੇ ਵੀਰਵਾਰ ਸਵੇਰ ਨੂੰ ਕੇਰਲਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਤੇ ਇਕ ਟਰੱਕ ਵਿਚਾਲੇ ਹੋਈ ਜ਼ੋਰਦਾਰ ਟੱਕਰ 'ਚ 19 ਲੋਕਾਂ ਦੀ ਮੌਤ ਹੋ ਗਈ। ਅਵਿਨਾਸ਼ੀ ਕਸਬੇ ਦੇ ਡਿਪਟੀ ਤਹਿਸੀਲਦਾਰ ਮੁਤਾਬਕ, ਇਸ ਹਾਦਸੇ 'ਚ 14 ਪੁਰਸ਼ਾਂ ਤੇ 5 ਔਰਤਾਂ ਦੀ ਮੌਤ ਹੋਈ ਹੈ। ਬੱਸ ਕਰਨਾਟਕ ਦੇ ਬੰਗਲੁਰੂ ਤੋਂ ਕੇਰਲਾ ਦੇ ਏਰਨਾਕੁਲਮ ਜਾ ਰਹੀ ਸੀ, ਜੋ ਰਸਤੇ 'ਚ ਤਾਮਿਲਨਾਡੂ ਦੇ ਤਿਰੂਪੁਰ 'ਚ ਹਾਦਸਾਗ੍ਰਸਤ ਹੋ ਗਈ। ਲਾਸ਼ਾਂ ਨੂੰ ਤਿਰੂਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ।

PunjabKesari

ਇਹ ਹਾਦਸਾ ਸਵੇਰੇ ਸਾਢੇ ਚਾਰ ਵਜੇ ਵਾਪਰਿਆ। ਬੱਸ 'ਚ 48 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 19 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਲੋਕ ਜ਼ਖਮੀ ਹੋ ਗਏ। ਕੇਰਲ ਦੇ ਟਰਾਂਸਪੋਰਟ ਮੰਤਰੀ ਏ ਕੇ ਸਸੀਂਦਰਨ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ“ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇ. ਐੱਸ. ਆਰ. ਟੀ. ਸੀ.) ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ। ਕੇ. ਐੱਸ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਜਾਂਚ ਕਰਨਗੇ ਤੇ ਰਿਪੋਰਟ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਦਸੇ ਵਾਲੀ ਜਗ੍ਹਾ 'ਤੇ ਕਰੈਨ ਦੀ ਸਹਾਇਤਾ ਨਾਲ ਟਰੱਕ ਅਤੇ ਬੱਸ ਨੂੰ ਵੱਖ ਕੀਤਾ ਗਿਆ।


Related News