ਦਿੱਲੀ : ਇਕ ਦਿਨ ''ਚ 19 ਮੌਤਾਂ, ਕੋਰੋਨਾ ਨਾਲ ਮ੍ਰਿਤਕਾਂ ਦੀ ਗਿਣਤੀ 148 ਤੱਕ ਪੁੱਜੀ
Sunday, May 17, 2020 - 02:29 PM (IST)
ਨਵੀਂ ਦਿੱਲੀ (ਵਾਰਤਾ)— ਰਾਜਧਾਨੀ ਦਿੱਲੀ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ 'ਕੋਵਿਡ-19' ਨਾਲ ਪਿਛਲੇ 24 ਘੰਟਿਆਂ ਵਿਚ 19 ਲੋਕਾਂ ਦੀ ਮੌਤ ਹੋਈ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 148 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ 13 ਮਈ ਨੂੰ ਇਕ ਦਿਨ ਵਿਚ 20 ਲੋਕਾਂ ਦੀ ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਸੀ। ਦਿੱਲੀ ਵਿਚ ਮਹਾਮਾਰੀ ਦਾ ਕਹਿਰ ਲਗਾਤਾਰ ਭਿਆਨਕ ਹੁੰਦਾ ਜਾ ਰਿਹਾ ਹੈ ਅਤੇ ਬੀਤੇ 24 ਘੰਟਿਆਂ 'ਚ 422 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 9,755 'ਤੇ ਪਹੁੰਚ ਗਈ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੇ ਮਾਮਲੇ ਵਿਚ ਦਿੱਲੀ ਚੌਥੇ ਨੰਬਰ 'ਤੇ ਹੈ।
ਕੋਰੋਨਾ ਵਾਇਰਸ ਦੇ ਕੱਲ 438 ਮਾਮਲੇ ਸਾਹਮਣੇ ਆਏ ਸਨ। ਸੂਬੇ ਦੇ ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 422 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 9,755 'ਤੇ ਪਹੁੰਚ ਗਈ ਹੈ। ਇਸ ਦੌਰਾਨ 19 ਲੋਕਾਂ ਦੀ ਮੌਤ ਹੋਣ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 148 ਹੋ ਗਈ ਹੈ। ਦਿੱਲੀ ਵਿਚ ਇਕ ਦਿਨ ਵਿਚ ਵਾਇਰਸ ਨਾਲ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਹੁਣ ਤੱਕ ਦਿੱਲੀ ਵਿਚ ਪ੍ਰਤੀ ਲੱਖ ਆਬਾਦੀ 'ਤੇ 6,734 ਜਾਂਚ ਕੀਤੀ ਜਾ ਰਹੀ ਹੈ। ਐਤਵਾਰ 10 ਮਈ ਨੂੰ ਦਿੱਲੀ ਵਿਚ ਵਾਇਰਸ ਦੇ ਕੁੱਲ ਮਾਮਲੇ 6,993 ਸਨ। ਇਸ ਤਰ੍ਹਾਂ ਇਕ ਹਫਤੇ ਵਿਚ 2,638 ਮਾਮਲੇ ਆਏ ਅਤੇ ਮ੍ਰਿਤਕਾਂ ਦੀ ਗਿਣਤੀ 75 ਤੋਂ ਵੱਧ ਕੇ 148 'ਤੇ ਪਹੁੰਚ ਗਈ ਹੈ।