ਦਿੱਲੀ ''ਚ 168 ਆਯੁਸ਼ਮਾਨ ਅਰੋਗਿਆ ਮੰਦਰ ਸਥਾਪਿਤ, ਬਾਕੀ 187 ਅਗਲੇ ਮਹੀਨੇ ਹੋਣਗੇ ਚਾਲੂ: CM ਰੇਖਾ ਗੁਪਤਾ
Monday, Nov 10, 2025 - 12:43 PM (IST)
ਨਵੀਂ ਦਿੱਲੀ : ਦਿੱਲੀ ਵਿੱਚ ਸਿਹਤ ਸੰਭਾਲ ਸੇਵਾਵਾਂ ਨੂੰ ਪਹੁੰਚਯੋਗ, ਕਿਫਾਇਤੀ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਜਧਾਨੀ ਵਿੱਚ ਵੱਡੇ ਪੱਧਰ 'ਤੇ 'ਆਯੁਸ਼ਮਾਨ ਅਰੋਗਿਆ ਮੰਦਰ' ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। CM ਰੇਖਾ ਗੁਪਤਾ ਦੀ ਇਹ ਪਹਿਲ 'ਟਾਈਮ ਟੂ ਕੇਅਰ' ਦੇ ਸਿਧਾਂਤ ਅਤੇ ਯੂਨੀਵਰਸਲ ਹੈਲਥ ਕਵਰੇਜ (UHC) ਦੇ ਟੀਚੇ ਦੇ ਅਨੁਸਾਰ ਹੈ। ਇਸ ਨਾਲ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਇਲਾਜ ਮਿਲ ਸਕਦਾ ਹੈ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਦਿੱਲੀ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਹੁਣ ਕਿਰਾਏ ਦੇ ਅਹਾਤਿਆਂ ਵਿੱਚ ਸਿਹਤ ਕੇਂਦਰ ਨਹੀਂ ਚਲਾਏਗੀ, ਕਿਉਂਕਿ ਸਰਕਾਰ ਕੋਲ ਇਨ੍ਹਾਂ ਆਰੋਗਿਆ ਮੰਦਰਾਂ ਨੂੰ ਬਣਾਉਣ ਲਈ ਲੋੜੀਂਦੀ ਜ਼ਮੀਨ ਅਤੇ ਸਰੋਤ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ 168 ਆਯੁਸ਼ਮਾਨ ਅਰੋਗਿਆ ਮੰਦਰਾਂ ਵਿੱਚ ਇਲਾਜ ਸ਼ੁਰੂ ਹੋ ਚੁੱਕਿਆ ਹੈ, ਜਦੋਂ ਕਿ 187 ਕੇਂਦਰ ਅਗਲੇ ਮਹੀਨੇ ਤੱਕ ਤਿਆਰ ਹੋ ਜਾਣਗੇ। ਸਰਕਾਰ ਦਾ ਟੀਚਾ ਦਸੰਬਰ ਵਿੱਚ ਸਾਰੇ ਕੇਂਦਰਾਂ ਦਾ ਉਦਘਾਟਨ ਕਰਨ ਦਾ ਹੈ। ਇਸ ਪਹਿਲ ਨਾਲ ਨਵੇਂ ਸਾਲ ਤੱਕ ਦਿੱਲੀ ਵਿੱਚ 355 ਆਰੋਗਿਆ ਮੰਦਰ ਹੋ ਜਾਣਗੇ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਰੋਗਿਆ ਮੰਦਰ ਖੋਲ੍ਹੇ ਜਾਣ ਨਾਲ ਚੰਗੇ ਡਾਕਟਰ ਮਿਲਣਗੇ, ਜੋ ਲੋਕਾਂ ਦਾ ਉਹਨਾਂ ਦੇ ਘਰਾਂ ਨੇੜੇ ਇਲਾਜ ਕਰ ਸਕਦੇ ਹਨ। ਇਸ ਨਾਲ ਸਰਕਾਰੀ ਹਸਪਤਾਲਾਂ 'ਤੇ ਮਰੀਜ਼ਾਂ ਦਾ ਬੋਝ ਘੱਟ ਹੋ ਜਾਵੇਗਾ ਅਤੇ ਓਪੀਡੀ ਵਿਚ ਮਰੀਜ਼ਾਂ ਦੀ ਭੀੜ ਘੱਟ ਸਕਦੀ ਹੈ। ਇਹਨਾਂ ਵਿਚ ਓਪੀਡੀ ਸੇਵਾਵਾਂ, ਬਾਹਰੀ ਮਰੀਜ਼ਾਂ ਦੇ ਪ੍ਰਯੋਗਸ਼ਾਲਾ ਟੈਸਟ, ਮੁਫ਼ਤ ਦਵਾਈਆਂ, ਗਰਭ ਅਵਸਥਾ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ, ਨਵਜੰਮੇ ਤੇ ਬੱਚੇ ਦੀ ਸਿਹਤ ਸੰਭਾਲ, ਬੱਚੇ ਤੇ ਕਿਸ਼ੋਰ ਸਿਹਤ ਸੰਭਾਲ, ਪਰਿਵਾਰ ਨਿਯੋਜਨ, ਗਰਭ ਨਿਰੋਧਕ ਤੇ ਪ੍ਰਜਨਨ ਸਿਹਤ ਸੇਵਾਵਾਂ, ਅੱਖਾਂ ਤੇ ਈਐਨਟੀ (ਕੰਨ, ਨੱਕ ਅਤੇ ਗਲਾ) ਦੀ ਦੇਖਭਾਲ, ਮੁੱਢਲੀ ਦੰਦਾਂ ਦੀ ਦੇਖਭਾਲ, ਬਜ਼ੁਰਗਾਂ ਦੀ ਦੇਖਭਾਲ ਦੇ ਨਾਲ-ਨਾਲ ਐਮਰਜੈਂਸੀ ਡਾਕਟਰੀ ਸੇਵਾਵਾਂ ਮਿਲਣਗੀਆਂ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
