ਕੋਟਾ ਤੋਂ 7 ਬੱਸਾਂ ''ਚ 180 ਵਿਦਿਆਰਥੀ ਪੁੱਜੇ ਗਵਾਲੀਅਰ, 14 ਦਿਨ ਰਹਿਣਗੇ ਕੁਆਰੰਟੀਨ

04/24/2020 1:36:37 AM

ਜੈਪੁਰ - ਰਾਜਸਥਾਨ ਦੇ ਕੋਟਾ 'ਚ ਫਸੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 3 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ-ਵਿਦਿਆਰਥਣਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। 7 ਬੱਸਾਂ 'ਚ ਕਰੀਬ 180 ਵਿਦਿਆਰਥੀ-ਵਿਦਿਆਰਥਣਾਂ ਦੇ ਆਈ.ਟੀ.ਐਮ. ਕਾਲਜ ਅਤੇ ਵੀ.ਆਈ.ਐਸ.ਐਮ. ਕਾਲਜ ਪਹੁੰਚ ਗਏ ਹਨ। ਹੁਣ ਇੱਥੋਂ ਇਨ੍ਹਾਂ ਵਿਦਿਆਰਥੀ-ਵਿਦਿਆਰਥਣਾਂ ਨੂੰ ਇਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੁਲੈਕਟਰ ਅਨੁਗ੍ਰਿਹ ਪੀ. ਦੇ ਮੋਬਾਇਲ 'ਤੇ ਫੋਨ ਕੀਤਾ ਅਤੇ ਵਿਦਿਆਰਥੀ-ਵਿਦਿਆਰਥਣਾਂ ਨਾਲ ਗੱਲ ਕਰ ਹਾਲ ਚਾਲ ਪੁੱਛਿਆ।

ਦੇਸ਼ ਦੇ ਸਭ ਤੋਂ ਵੱਡੇ ਕੋਚਿੰਗ ਹਬ ਕੋਟਾ 'ਚ ਫਸੇ ਪ੍ਰਦੇਸ਼ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਲਿਆਉਣ ਲਈ 150 ਬੱਸਾਂ ਰਾਜਸਥਾਨ ਲਈ ਮੰਗਲਵਾਰ ਨੂੰ ਰਵਾਨਾ ਹੋਈਆਂ ਸਨ। ਗਵਾਲੀਅਰ ਪੁੱਜਦੇ ਹੀ ਸਾਰੇ ਵਿਦਿਆਰਥੀਆਂ ਦੀ ਸਕ੍ਰੀਨਿੰਗ ਕਰਵਾਈ ਗਈ। ਇਨ੍ਹਾਂ ਦੀ ਜਾਂਚ ਲਈ ਚਾਰ ਟੀਮਾਂ ਲਗਾਈਆਂ ਗਈਆਂ ਹਨ। ਜ਼ਿਲ੍ਹਿਆਂ ਦੇ ਆਧਾਰ 'ਤੇ ਇਨ੍ਹਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਨਾਲ ਹੀ ਅਧਿਕਾਰੀ ਕੋਰੋਨਾ ਵਾਇਰਸ ਅਤੇ ਲਾਕਡਾਊਨ ਨਾਲ ਜੁੜੇ ਨਿਯਮਾਂ ਦੀ ਜਾਣਕਾਰੀ ਵੀ ਇਨ੍ਹਾਂ ਨੂੰ ਦੇ ਰਹੇ ਹਨ।

ਵਿਦਿਆਰਥਣ ਨਿਸ਼ਾ ਸ਼ਾਕਿਆ ਜੋ ਕੋਟਾ 'ਚ ਨੀਟ ਦੀ ਤਿਆਰੀ ਕਰ ਰਹੀ ਸੀ, ਉਸ ਦਾ ਕਹਿਣਾ ਹੈ ਕਿ ਹਾਸਟਲ 'ਚ ਖਾਣ ਦੀ ਥੋੜ੍ਹੀ ਪ੍ਰੇਸ਼ਾਨੀ ਆ ਰਹੀ ਸੀ। ਬਾਹਰ ਸਾਮਾਨ ਲੈਣ ਨਹੀਂ ਜਾ ਪਾ ਰਹੇ ਸੀ ਅਤੇ ਗਵਾਲੀਅਰ 'ਚ ਪਰਿਵਾਰ ਵੀ ਪ੍ਰੇਸ਼ਾਨੀ ਹੋ ਰਿਹਾ ਸੀ। ਪਰ ਹੁਣ ਉਹ ਇੱਥੇ ਆ ਕੇ ਖੁਸ਼ ਹੈ। ਇਸ ਤੋਂ ਇਲਾਵਾ ਕੁੱਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਣ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਸਨ, ਜਿਸ ਕਾਰਣ ਉਨ੍ਹਾਂ ਨੂੰ ਘਰ ਦੀ ਯਾਦ ਆ ਰਹੀ ਸੀ ਪਰ ਖਾਣ-ਪੀਣ ਨੂੰ ਲੈ ਕੇ ਜ਼ਿਆਦਾ ਮੁਸ਼ਕਿਲ ਨਹੀਂ ਆ ਰਹੀ ਸੀ। ਗਵਾਲੀਅਰ ਪਰਤਣ 'ਤੇ ਸਾਰੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਦਾ ਧੰਨਵਾਦ ਕੀਤਾ।


Inder Prajapati

Content Editor

Related News