ਬਦਰਪੁਰ ’ਚ ਸ਼ਾਹਬਾਦ ਡੇਅਰੀ ਵਰਗੀ ਘਟਨਾ, ਮੁੰਡੇ ’ਤੇ ਸ਼ਰੇਆਮ ਚਾਕੂ ਨਾਲ ਕੀਤੇ ਕਈ ਵਾਰ, ਤਮਾਸ਼ਬੀਨ ਬਣੇ ਰਹੇ ਲੋਕ

Saturday, Jun 03, 2023 - 07:31 PM (IST)

ਬਦਰਪੁਰ ’ਚ ਸ਼ਾਹਬਾਦ ਡੇਅਰੀ ਵਰਗੀ ਘਟਨਾ, ਮੁੰਡੇ ’ਤੇ ਸ਼ਰੇਆਮ ਚਾਕੂ ਨਾਲ ਕੀਤੇ ਕਈ ਵਾਰ, ਤਮਾਸ਼ਬੀਨ ਬਣੇ ਰਹੇ ਲੋਕ

ਨਵੀਂ ਦਿੱਲੀ, (ਇੰਟ.)- ਦਿੱਲੀ ’ਚ ਸ਼ਰੇਆਮ ਚਾਕੂਬਾਜ਼ੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼ਾਹਬਾਦ ਡੇਅਰੀ ਵਿਚ ਸਾਕਸ਼ੀ ਦੀ ਹੱਤਿਆ ਤੋਂ ਬਾਅਦ ਹੁਣ ਬਦਰਪੁਰ ’ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

ਇੱਥੇ 18 ਸਾਲ ਦੇ ਇਕ ਲੜਕੇ ਨੂੰ ਦੋ ਨੌਜਵਾਨਾਂ ਨੇ ਕਈ ਵਾਰ ਚਾਕੂ ਦੇ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਪਰ ਲੋਕ ਤਮਾਸ਼ਬੀਨ ਬਣੇ ਰਹੇ। ਇਹ ਪੂਰੀ ਵਾਰਦਾਤ ਉਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਜ਼ਖ਼ਮੀ ਲੜਕੇ ਸੁਮਿਤ ਗੌਤਮ ਦਾ ਇਲਾਜ ਦਿੱਲੀ ਦੇ ਏਮਸ ਹਸਪਤਾਲ ’ਚ ਚੱਲ ਰਿਹਾ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਦੇ ਪਿਤਾ ਦਾ ਨਾਮ ਸੱਤਿਆ ਪ੍ਰਕਾਸ਼ ਹੈ।

ਉਥੇ ਹੀ ਪੁਲਸ ਨੇ ਚਾਕੂ ਮਾਰਨ ਵਾਲੇ ਇਕ ਨੌਜਵਾਨ ਦੀ ਪਛਾਣ ਜਿਤੇਂਦਰ ਉਰਫ ਜੀਤੂ ਵਜੋਂ ਕੀਤੀ ਹੈ, ਜਦੋਂ ਕਿ ਦੂਜੇ ਦੇ ਬਾਰੇ ’ਚ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਨੂੰ ਲੈ ਕੇ ਬਦਰਪੁਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਪਹਿਰ ਦੇ ਕਰੀਬ 2 ਵਜੇ ਪੁਲਸ ਨੂੰ ਇਕ ਕਾਲ ਆਈ ਸੀ। ਕਾਲ ਕਰਨ ਵਾਲੇ ਸ਼ਖਸ ਨੇ ਪੁਲਸ ਨੂੰ ਦੱਸਿਆ ਸੀ ਕਿ ਬਦਰਪੁਰ ਦੇ ਮੋਹਨ ਬਾਬਾ ਨਗਰ ਦੇ ਗਲੀ ਨੰਬਰ 9 ’ਚ ਇਕ ਲੜਕੇ ਨੂੰ ਚਾਕੂ ਮਾਰ ਦਿੱਤਾ ਗਿਆ ਹੈ। ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਡੀ. ਸੀ. ਪੀ. ਸਾਊਥ ਈਸਟ ਰਾਜੇਸ਼ ਦੇਵ ਨੇ ਦੱਸਿਆ ਜਿਤੇਂਦਰ ਬਦਰਪੁਰ ਥਾਣੇ ਦਾ ਐਲਾਨਿਆ ਅਪਰਾਧੀ ਹੈ।


author

Rakesh

Content Editor

Related News