ਕੇਰਲ ਦੇ ਵਾਇਨਾਡ ਜ਼ਿਲ੍ਹੇ ਦੀ ਅਹਿਮ ਪ੍ਰਾਪਤੀ, ਕੋਰੋਨਾ ਵੈਕਸੀਨ ਨੂੰ ਲੈ ਕੇ ਮਾਰਿਆ ਵੱਡਾ ਹੰਭਲਾ

Monday, Aug 16, 2021 - 03:25 PM (IST)

ਕੇਰਲ ਦੇ ਵਾਇਨਾਡ ਜ਼ਿਲ੍ਹੇ ਦੀ ਅਹਿਮ ਪ੍ਰਾਪਤੀ, ਕੋਰੋਨਾ ਵੈਕਸੀਨ ਨੂੰ ਲੈ ਕੇ ਮਾਰਿਆ ਵੱਡਾ ਹੰਭਲਾ

ਤਿਰੁਅਨੰਤਪੁਰਮ- ਵਾਇਨਾਡ ਕੇਰਲ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿੱਥੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ। ਰਾਜ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਸਿਹਤ ਕਰਮੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ, ਜੋ ਜ਼ਿਲ੍ਹੇ ’ਚ 18 ਸਾਲ ਦੇ ਉੱਪਰ ਦੀ ਆਬਾਦੀ ਦੇ ਟੀਕਾਕਰਨ ਪ੍ਰਕਿਰਿਆ ’ਚ ਸ਼ਾਮਲ ਸਨ। ਜਾਰਜ ਨੇ ਕਿਹਾ,‘‘ਕੇਰਲ ਦੇ ਵਾਇਨਾਡ ਜ਼ਿਲ੍ਹੇ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ। ਵਾਇਨਾਡ ਜ਼ਿਲ੍ਹੇ ਦੀ ਮਾਹਿਰਤਾ ਇਹ ਹੈ ਕਿ ਇੱਥੇ ਆਦਿਵਾਸੀ ਆਬਾਦੀ ਵੱਧ ਹੈ ਅਤੇ ਮੈਂ ਉਨ੍ਹਾਂ ਸਾਰੇ ਸਿਹਤ ਵਰਕਰਾਂ ਦੀ ਸ਼ਲਾਘਾ ਕਰਦੀ ਹਾਂ, ਜੋ ਟੀਕਾਕਰਨ ਪ੍ਰਕਿਰਿਆ ’ਚ ਸ਼ਾਮਲ ਸਨ ਅਤੇ ਹੁਣ ਵੀ ਹਰ ਸੰਭਵ ਤਰੀਕੇ ਨਾਲ ਇਸ ਪ੍ਰਕਿਰਿਆ ’ਚ ਲੱਗੇ ਹੋਏ ਹਨ।’’

ਇਹ ਵੀ ਪੜ੍ਹੋ : 'ਪ੍ਰਧਾਨ ਮੰਤਰੀ 'ਚੁੱਪੀ' ਤੋੜਨ ਅਤੇ ਦੇਸ਼ ਨੂੰ ਦੱਸਣ ਅਫ਼ਗਾਨਿਸਤਾਨ ਨੂੰ ਲੈ ਕੇ ਉਨ੍ਹਾਂ ਦੀ ਕੀ ਰਣਨੀਤੀ ਹੈ'

ਇਹ ਉਪਲੱਬਧੀ ਦੱਖਣੀ ਰਾਜ ’ਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਸੋਮਵਾਰ ਨੂੰ ਇੱਥੇ ਪਹੁੰਚੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੇ ਦੌਰੇ ਤੋਂ ਪਹਿਲਾਂ ਹਾਸਲ ਹੋਈ ਹੈ। ਉਨ੍ਹਾਂ ਕਿਹਾ,‘‘ਸਰਕਾਰ ਨੇ ਆਦਿਵਾਸੀ ਬਸਤੀਆਂ ’ਚ ਜਾਣ ਲਈ 28 ਟੀਮਾਂ ਬਣਾਈਆਂ ਸਨ। ਇਹ ਟੀਮਾਂ ਬਿਸਤਰ ’ਤੇ ਪਏ 636 ਮਰੀਜ਼ਾਂ ਦੇ ਘਰ ਵੀ ਗਈਆਂ ਅਤੇ ਟੀਕੇ ਲਗਾਏ।’’ ਰਾਜ ਸਰਕਾਰ ਨੇ ਵਾਇਨਾਡ ਜ਼ਿਲ੍ਹੇ ’ਚ 2,13,311 (31.67 ਫੀਸਦੀ) ਵਿਅਕਤੀਆਂ ਨੂੰ ਟੀਕੇ ਦੀ ਦੂਜੀ ਖੁਰਾਕ ਵੀ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਨੇ ਇਸ ਤੋਂ ਪਹਿਲਾਂ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇਣ ਦਾ ਕੰਮ ਪੂਰਾ ਕਰ ਲਿਆ ਸੀ ਅਤੇ ਐਤਵਾਰ ਨੂੰ ਉਨ੍ਹਾਂ ਨੇ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਪਹਿਲੀ ਖੁਰਾਕ ਦੇਣ ਦਾ ਕੰਮ ਪੂਰਾ ਕਰ ਲਿਆ।

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ 32,937 ਨਵੇਂ ਮਾਮਲੇ, 417 ਮਰੀਜ਼ਾਂ ਦੀ ਮੌਤ


author

DIsha

Content Editor

Related News