ਉੱਤਰਾਖੰਡ : 18 ਸਾਲਾ ਗਰਭਵਤੀ ਕੁੜੀ ਦੀ ਮੌਤ, ਨਵਜਨਮੇ ਬੱਚੇ ਦੀ ਲਾਸ਼ ਟਾਇਲਟ ''ਚ ਮਿਲੀ

Sunday, Jul 24, 2022 - 12:04 PM (IST)

ਉੱਤਰਾਖੰਡ : 18 ਸਾਲਾ ਗਰਭਵਤੀ ਕੁੜੀ ਦੀ ਮੌਤ, ਨਵਜਨਮੇ ਬੱਚੇ ਦੀ ਲਾਸ਼ ਟਾਇਲਟ ''ਚ ਮਿਲੀ

ਰੁਦਰਪ੍ਰਯਾਗ (ਭਾਸ਼ਾ)- ਉੱਤਰਾਖੰਡ ਦੇ ਰੁਦਰਪ੍ਰਯਾਗ ਦੇ ਜ਼ਿਲ੍ਹਾ ਹਸਪਤਾਲ 'ਚ ਸ਼ਨੀਵਾਰ ਨੂੰ ਇਕ 18 ਸਾਲਾ ਅਣਵਿਆਹੀ ਕੁੜੀ ਦੀ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ, ਜਦੋਂਕਿ ਉਸ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਸੀ, ਉਸ ਦੀ ਲਾਸ਼ ਹਸਪਤਾਲ ਦੇ ਟਾਇਲਟ 'ਚੋਂ ਮਿਲੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਰਾਜੀਵ ਸਿੰਘ ਨੇ ਦੱਸਿਆ ਕਿ ਔਰਤ ਦੇ ਖੂਨ ਦੀ ਘਾਟ 'ਚ ਸੀ ਅਤੇ ਹਸਪਤਾਲ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਹ ਗਰਭਵਤੀ ਹੈ।

ਇਹ ਵੀ ਪੜ੍ਹੋ : ਬਿਹਾਰ ਅੱਤਵਾਦੀ ਮਾਡਿਊਲ ਮਾਮਲਾ : ਦੋਸ਼ੀ ਨੂੰ ਕਤਰ ਤੋਂ ਮਿਲੀ ਕ੍ਰਿਪਟੋਕਰੰਸੀ

ਰੁਦਰਪ੍ਰਯਾਗ ਦੇ ਚੀਫ਼ ਮੈਡੀਕਲ ਅਫਸਰ ਬੀ.ਕੇ. ਸ਼ੁਕਲਾ ਨੇ ਦੱਸਿਆ ਕਿ ਜ਼ਿਆਦਾ ਖੂਨ ਵਹਿਣ ਕਾਰਨ ਬੱਚੀ ਦੀ ਸਵੇਰੇ 3 ਵਜੇ ਹਸਪਤਾਲ ਦੇ ਬੈੱਡ 'ਤੇ ਮੌਤ ਹੋ ਗਈ, ਜਦੋਂ ਕਿ ਉਸ ਦੇ ਨਵਜੰਮੇ ਬੱਚੇ ਦੀ ਲਾਸ਼ ਸਵੇਰੇ 5 ਵਜੇ ਟਾਇਲਟ 'ਚੋਂ ਮਿਲੀ। ਸ਼ੁਕਲਾ ਨੇ ਦੱਸਿਆ ਕਿ ਘਟਨਾ ਦੀ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News