ਕੂੜੇ ਦੇ ਢੇਰ ''ਚ ਬੰਬ ਧਮਾਕਾ ਹੋਣ ਨਾਲ 17 ਸਾਲਾ ਮੁੰਡੇ ਦੀ ਮੌਤ

05/14/2022 2:01:10 PM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਕੂੜੇ ਦੇ ਢੇਰ 'ਚ ਧਮਾਕਾ ਹੋਣ ਨਾਲ 17 ਸਾਲਾ ਸ਼ੇਖ ਸਲੀਮ ਮੁੰਡੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਕੋਲਕਾਤਾ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਰਹਿਰਾ ਪੁਲਸ ਥਾਣੇ ਦੇ ਪਿੱਛੇ ਆਜਮਤਲਾ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਇਕ ਬਕਸੇ 'ਚ ਰੱਖਿਆ ਬੰਬ ਉਸ ਸਮੇਂ ਫਟ ਗਿਆ ਜਦੋਂ ਉਸ ਨੇ ਆਪਣੇ ਪਿਤਾ ਤੋਂ ਲਿਆ ਅਤੇ ਇਕ ਖੰਭੇ ਵੱਲ ਸੁੱਟ ਦਿੱਤਾ। ਸ਼ੇਖ ਨੂੰ ਕੂੜਾ ਚੁੱਕਦੇ ਸਮੇਂ ਬਕਸਾ ਮਿਲਿਆ ਸੀ। 

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਸ਼ੇਖ ਨੂੰ ਪਹਿਲੇ ਬਰਾਕਪੁਰ ਬੀ.ਐੱਨ. ਬੋਸ ਸਬ-ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਸਾਗਰ ਦੱਤ ਹਸਪਤਾਲ ਲਿਆਂਦਾ ਗਿਆ, ਜਿੱਥੇ ਹਸਪਤਾਲ ਲਿਜਾਉਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ।'' ਘਟਨਾ ਨਾਲ ਸਥਾਨਕ ਲੋਕਾਂ 'ਚ ਘਬਰਾਹਟ ਪੈਦਾ ਹੋਣ ਤੋਂ ਬਾਅਦ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਬੰਬ ਉੱਥੇ ਕਿਸ ਨੇ ਰੱਖਿਆ ਸੀ।


DIsha

Content Editor

Related News