ਡਾਇਰੀਆ ਦਾ ਕਹਿਰ; 17 ਲੋਕਾਂ ਦੀ ਹੋਈ ਮੌਤ, 800 ਬੀਮਾਰ

Thursday, Aug 01, 2024 - 02:23 PM (IST)

ਜਬਲਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਤਿੰਨ ਜ਼ਿਲ੍ਹਿਆਂ 'ਚ ਡਾਇਰੀਆ ਨਾਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਇਕ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਿਹਤ ਸੇਵਾਵਾਂ ਦੇ ਖੇਤਰੀ ਡਾਇਰੈਕਟਰ ਸੰਜੇ ਡੀ. ਮਿਸ਼ਰਾ ਨੇ ਦੱਸਿਆ ਕਿ ਡਾਇਰੀਆ ਨਾਲ ਕੁੱਲ 800 ਲੋਕ ਬੀਮਾਰ ਹੋਏ ਹਨ। ਇਨ੍ਹਾਂ 17 ਮੌਤਾਂ 'ਚੋਂ 6-6 ਜਬਲਪੁਰ ਅਤੇ ਮੰਡਲਾ ਜ਼ਿਲ੍ਹਿਆਂ 'ਚ ਹੋਈਆਂ, ਜਦੋਂ ਕਿ 5 ਮੌਤਾਂ ਡਿੰਡੋਰੀ ਜ਼ਿਲ੍ਹੇ 'ਚ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੌਤਾਂ ਡੇਢ ਮਹੀਨੇ 'ਚ ਹੋਈਆਂ ਹਨ। ਮਿਸ਼ਰਾ ਨੇ ਦੱਸਿਆ ਕਿ ਡਾਇਰੀਆ ਦੇ ਸਭ ਤੋਂ ਜ਼ਿਆਦਾ ਕਰੀਬ 350 ਮਰੀਜ਼ ਡਿੰਡੋਰੀ ਜ਼ਿਲ੍ਹੇ 'ਚ ਪਾਏ ਗਏ ਅਤੇ ਇਨ੍ਹਾਂ 'ਚੋਂ 5 ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪਤੀ ਨੇ ਬਚਪਨ ਦੇ ਪ੍ਰੇਮੀ ਨਾਲ ਕਰਵਾਇਆ ਪਤਨੀ ਦਾ ਵਿਆਹ, ਪਿਤਾ ਨਾਲ ਰਹੇਗਾ 2 ਸਾਲਾ ਮਾਸੂਮ

ਉਨ੍ਹਾਂ ਦੱਸਿਆ ਕਿ ਮੰਡਲਾ 'ਚ ਡਾਇਰੀਆ ਦੇ ਕਰੀਬ 180 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਜਬਲਪੁਰ 'ਚ ਕੁੰਡਮ, ਸਿਹੋਰਾ ਅਤੇ ਪਾਟਨ ਬਲਾਕ 'ਚ 150 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਅਤੇ ਕੁਝ ਥਾਵਾਂ 'ਤੇ ਪਾਣੀ ਦੂਸ਼ਿਤ ਪਾਇਆ ਗਿਆ ਹੈ। ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਅਤੇ ਭੋਜਨ ਨੂੰ ਢੱਕ ਕੇ ਖਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨੇੜੇ-ਤੇੜੇ ਸਵੱਛਤਾ ਬਣਾਏ ਰੱਖਣ ਦੀ ਲੋੜ ਹੈ। ਪ੍ਰਭਾਵਿਤ ਖੇਤਰਾਂ 'ਚ ਬੋਰਵੈੱਲ ਦੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਟੈਂਕਰਾਂ ਰਾਹੀਂ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਮਿਸ਼ਰਾ ਨੇ ਦੱਸਿਆ ਕਿ ਸਿਹਤ ਵਰਕਰ ਪ੍ਰਭਾਵਿਤ ਖੇਤਰਾਂ 'ਚ ਡੇਰਾ ਲਾਏ ਹੋਏ ਹਨ ਅਤੇ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਇਲਾਜ ਲਈ ਦੇਰ ਨਾਲ ਹਸਪਤਾਲ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਰਕਰ ਘਰ-ਘਰ ਜਾ ਕੇ ਮਰੀਜ਼ਾਂ ਅਤੇ ਹੋਰ ਨਾਗਰਿਕਾਂ ਤੋਂ ਸਲਾਹ ਦੇ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News