ਆਪਰੇਸ਼ਨ ਕਲੀਨ: ਸੰਭਲ ਮੁਕਾਬਲੇ ''ਚ 15 ਹਜ਼ਾਰ ਦਾ ਇਨਾਮੀ ਬਦਮਾਸ਼ ਗ੍ਰਿਫਤਾਰ

Tuesday, Apr 03, 2018 - 05:52 PM (IST)

ਆਪਰੇਸ਼ਨ ਕਲੀਨ: ਸੰਭਲ ਮੁਕਾਬਲੇ ''ਚ 15 ਹਜ਼ਾਰ ਦਾ ਇਨਾਮੀ ਬਦਮਾਸ਼ ਗ੍ਰਿਫਤਾਰ

ਸੰਭਲ—ਯੂ.ਪੀ. ਪੁਲਸ ਇਨ੍ਹਾਂ ਦਿਨਾਂ 'ਚ ਤਾਬੜਤੋੜ ਐਂਨਕਾਉਟਰ ਕਰਕੇ ਬਦਮਾਸ਼ਾਂ ਦਾ ਸਫਾਇਆ ਕਰਨ 'ਚ ਜੁੱਟੀ ਹੋਈ ਹੈ। ਇਸ ਸਮੇਂ 'ਚ ਤਾਜ਼ਾ ਮਾਮਲਾ ਸੰਭਲ ਦਾ ਹੈ। ਇੱਥੇ ਪੁਲਸ ਅਤੇ ਬਦਮਾਸ਼ਾਂ ਦੇ 'ਚ ਬੀਤੀ ਰਾਤ ਮੁਕਾਬਲਾ ਹੋਇਆ, ਜਿਸ 'ਚ ਪੁਲਸ ਨੇ 15 ਹਜ਼ਾਰ ਦੇ ਇਨਾਮੀ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਮੁਕਾਬਲੇ ਦੌਰਾਨ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਹੈ।
ਪੁਲਸ ਨੇ ਦੱਸਿਆ ਕਿ ਸੋਮਵਾਰ ਬੀਤੀ ਰਾਤ ਚੈਕਿੰਗ ਦੌਰਾਨ ਪੁਲਸ ਨੇ ਮੋਟਰਸਾਈਕਲ ਸਵਾਰ ਬਦਮਾਸ਼ ਨੂੰ ਘੇਰ ਲਿਆ। ਖੁਦ ਨੂੰ ਘਿਰਿਆ ਦੇਖ ਬਦਮਾਸ਼ ਨੇ ਪੁਲਸ 'ਤੇ ਤਮੰਚੇ ਨਾਲ ਫਾਇਰ ਕਰ ਦਿੱਤਾ ਅਤੇ ਭੱਜਣ ਲੱਗਾ।
ਪੁਲਸ ਨੇ ਪਿੱਛਾ ਕਰਕੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਬਦਮਾਸ਼ ਕਾਸੀਮਪੁਰ ਨਿਵਾਸੀ ਯੁਨੂਸ ਹੈ। ਉਸ ਦੇ ਖਿਲਾਫ ਲੁੱਟ, ਹੱਤਿਆ ਆਦਿ ਦੇ 18 ਮਾਮਲੇ ਦਰਜ ਹਨ। ਉਸ 'ਤੇ 15 ਹਜ਼ਾਰ ਦਾ ਇਨਾਮ ਘੋਸ਼ਿਤ ਹੈ। ਜ਼ਖਮੀ ਬਦਮਾਸ਼ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਉਸ ਦੇ ਕੋਲੋਂ ਮੋਟਰਸਾਈਕਲ, ਤਮੰਚਾ ਅਤੇ ਕੁੱਝ ਹਥਿਆਰ ਮਿਲੇ ਹਨ।


Related News