ਦੇਸ਼ ''ਚ ਕੋਰੋਨਾ ਦਾ ਕਹਿਰ ਜਾਰੀ, ਓਮੀਕ੍ਰੋਨ ਦੇ ਮਾਮਲਿਆਂ ''ਚ ਵੀ ਲਗਾਤਾਰ ਹੋ ਰਿਹੈ ਵਾਧਾ

Tuesday, Jan 11, 2022 - 12:50 PM (IST)

ਦੇਸ਼ ''ਚ ਕੋਰੋਨਾ ਦਾ ਕਹਿਰ ਜਾਰੀ, ਓਮੀਕ੍ਰੋਨ ਦੇ ਮਾਮਲਿਆਂ ''ਚ ਵੀ ਲਗਾਤਾਰ ਹੋ ਰਿਹੈ ਵਾਧਾ

ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਪਿਛਲੇ 24 ਘੰਟਿਆਂ 'ਚ 92 ਲੱਖ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 152.89 ਕਰੋੜ ਤੋਂ ਵੱਧ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 90 ਲੱਖ 7 ਹਜ਼ਾਰ 700 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਯਾਨੀ ਮੰਗਲਵਾਰ ਸਵੇਰੇ 7 ਵਜੇ ਤੱਕ 152 ਕਰੋੜ 89 ਲੱਖ 70 ਹਜ਼ਾਰ 294 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ।

PunjabKesari

ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਸੰਕਰਮਣ ਦੇ ਇਕ ਲੱਖ 68 ਹਜ਼ਾਰ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਨਾਲ ਹੀ ਦੇਸ਼ 'ਚ ਕੋਰੋਨਾ ਰੋਗੀਆਂ ਦੀ ਗਿਣਤੀ 8 ਲੱਖ 21 ਹਜ਼ਾਰ 446 ਹੋ ਗਈ ਹੈ। ਇਹ ਪੀੜਤ ਮਾਮਲਿਆਂ ਦਾ 2.29 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 10.64 ਫੀਸਦੀ ਹੋ ਗਈ ਹੈ। ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨਾਲ 28 ਸੂਬਿਆਂ 'ਚ 4461 ਵਿਅਕਤੀ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚ ਮਹਾਰਾਸ਼ਟਰ 'ਚ ਸਭ ਤੋਂ ਵੱਧ 1247, ਰਾਜਸਥਾਨ 'ਚ 645 ਅਤੇ ਦਿੱਲੀ 'ਚ 546 ਮਾਮਲੇ ਹਨ। ਓਮੀਕ੍ਰੋਨ ਦੇ ਸੰਕਰਮਣ ਨਾਲ 1711 ਵਿਅਕਤੀ ਠੀਕ ਹੋ ਚੁਕੇ ਹਨ। ਮੰਤਰਾਲਾ ਨੇ ਦੱਸਿਆ ਕਿ ਇਸੇ ਮਿਆਦ 'ਚ 69959 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹੁਣ ਤੱਕ ਕੁੱਲ ਤਿੰਨ ਕਰੋੜ 45 ਲੱਖ 70 ਹਜ਼ਾਰ 131 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਮੰਦ ਹੋਣ ਦੀ ਦਰ 96.36 ਫੀਸਦੀ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News