ਰੇਲਵੇ ਦਾ ਯਾਤਰੀਆਂ ਨੂੰ ਵੱਡਾ ਤੋਹਫ਼ਾ, ਤਿਉਹਾਰੀ ਸੀਜ਼ਨ ਦੌਰਾਨ ਚਲਾਈਆਂ ਜਾਣਗੀਆਂ 150 ਸਪੈਸ਼ਲ ਟ੍ਰੇਨਾਂ

Saturday, Aug 30, 2025 - 12:32 AM (IST)

ਰੇਲਵੇ ਦਾ ਯਾਤਰੀਆਂ ਨੂੰ ਵੱਡਾ ਤੋਹਫ਼ਾ, ਤਿਉਹਾਰੀ ਸੀਜ਼ਨ ਦੌਰਾਨ ਚਲਾਈਆਂ ਜਾਣਗੀਆਂ 150 ਸਪੈਸ਼ਲ ਟ੍ਰੇਨਾਂ

ਨੈਸ਼ਨਲ ਡੈਸਕ : ਤਿਉਹਾਰਾਂ ਦੌਰਾਨ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਰੇਲਵੇ ਬੋਰਡ ਨੇ 21 ਸਤੰਬਰ ਤੋਂ 30 ਨਵੰਬਰ ਤੱਕ 150 ਪੂਜਾ ਸਪੈਸ਼ਲ ਰੇਲਗੱਡੀਆਂ ਚਲਾਉਣ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਕੁੱਲ 2,024 ਯਾਤਰਾਵਾਂ ਕਰਨਗੀਆਂ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਪੂਜਾ ਵਿਸ਼ੇਸ਼ ਰੇਲਗੱਡੀਆਂ ਦੀ ਲੜੀ ਤਹਿਤ ਦੱਖਣੀ ਮੱਧ ਰੇਲਵੇ ਸਭ ਤੋਂ ਵੱਧ 48 ਰੇਲਗੱਡੀਆਂ ਚਲਾਏਗਾ, ਜੋ 684 ਯਾਤਰਾਵਾਂ ਕਰਨਗੀਆਂ। ਰੇਲਵੇ ਦੀ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ, "ਇਹ ਰੇਲਗੱਡੀਆਂ ਮੁੱਖ ਤੌਰ 'ਤੇ ਹੈਦਰਾਬਾਦ, ਸਿਕੰਦਰਾਬਾਦ ਅਤੇ ਵਿਜੇਵਾੜਾ ਵਰਗੇ ਪ੍ਰਮੁੱਖ ਸਟੇਸ਼ਨਾਂ ਤੋਂ ਚਲਾਈਆਂ ਜਾਣਗੀਆਂ।"

ਇਹ ਵੀ ਪੜ੍ਹੋ : ਦਿੱਲੀ ਤੋਂ ਕਸ਼ਮੀਰ ਜਾ ਰਹੇ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਕਰਵਾਈ ਗਈ ਲੈਂਡਿੰਗ

ਪ੍ਰੈੱਸ ਰਿਲੀਜ਼ 'ਚ ਗਿਆ ਹੈ, "ਪੂਰਬੀ ਮੱਧ ਰੇਲਵੇ ਨੇ 14 ਰੇਲਗੱਡੀਆਂ ਨੂੰ ਨੋਟੀਫਾਇਡ ਕੀਤਾ ਹੈ, ਜੋ ਬਿਹਾਰ ਦੇ ਪਟਨਾ, ਗਯਾ, ਦਰਭੰਗਾ ਅਤੇ ਮੁਜ਼ੱਫਰਪੁਰ ਵਰਗੇ ਪ੍ਰਮੁੱਖ ਸਟੇਸ਼ਨਾਂ ਤੋਂ ਲੰਘਣਗੀਆਂ ਅਤੇ ਕੁੱਲ 588 ਯਾਤਰਾਵਾਂ ਕਰਨਗੀਆਂ।" ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਰੇਲਵੇ ਡਿਵੀਜ਼ਨ, ਸਭ ਤੋਂ ਵਿਅਸਤ ਰੂਟਾਂ ਵਿੱਚੋਂ ਇੱਕ ਕੋਲਕਾਤਾ, ਸਿਆਲਦਾਹ ਅਤੇ ਹਾਵੜਾ ਵਰਗੇ ਭੀੜ-ਭੜੱਕੇ ਵਾਲੇ ਸਟੇਸ਼ਨਾਂ ਤੋਂ 24 ਵਿਸ਼ੇਸ਼ ਰੇਲਗੱਡੀਆਂ ਚਲਾਏਗਾ, ਜੋ 198 ਯਾਤਰਾਵਾਂ ਕਰਨਗੀਆਂ। ਉਨ੍ਹਾਂ ਕਿਹਾ, "ਪੱਛਮੀ ਰੇਲਵੇ ਨੇ ਮੁੰਬਈ, ਸੂਰਤ, ਵਡੋਦਰਾ ਵਰਗੇ ਸ਼ਹਿਰਾਂ ਤੋਂ 204 ਯਾਤਰਾਵਾਂ ਕਰਨ ਲਈ 24 ਵਿਸ਼ੇਸ਼ ਰੇਲਗੱਡੀਆਂ ਦਾ ਐਲਾਨ ਕੀਤਾ ਹੈ, ਜਦੋਂਕਿ ਦੱਖਣੀ ਰੇਲਵੇ ਨੇ ਚੇਨਈ, ਕੋਇੰਬਟੂਰ, ਮਦੁਰਾਈ ਵਰਗੇ ਸਟੇਸ਼ਨਾਂ ਤੋਂ 66 ਯਾਤਰਾਵਾਂ ਕਰਨ ਲਈ 10 ਅਜਿਹੀਆਂ ਰੇਲਗੱਡੀਆਂ ਚਲਾਉਣ ਦੀ ਤਿਆਰੀ ਵੀ ਕੀਤੀ ਹੈ।" ਇਸ ਤੋਂ ਇਲਾਵਾ, ਪੂਰਬੀ ਤੱਟ ਰੇਲਵੇ ਤੋਂ ਭੁਵਨੇਸ਼ਵਰ, ਪੁਰੀ ਅਤੇ ਸੰਬਲਪੁਰ, ਦੱਖਣ ਪੂਰਬੀ ਰੇਲਵੇ ਤੋਂ ਰਾਂਚੀ, ਟਾਟਾਨਗਰ, ਉੱਤਰ ਮੱਧ ਰੇਲਵੇ ਤੋਂ ਪ੍ਰਯਾਗਰਾਜ, ਕਾਨਪੁਰ, ਦੱਖਣ ਪੂਰਬੀ ਕੇਂਦਰੀ ਰੇਲਵੇ ਤੋਂ ਬਿਲਾਸਪੁਰ, ਰਾਏਪੁਰ ਅਤੇ ਪੱਛਮੀ ਮੱਧ ਰੇਲਵੇ ਤੋਂ ਭੋਪਾਲ, ਕੋਟਾ ਵਰਗੇ ਸਟੇਸ਼ਨਾਂ ਨੂੰ ਜੋੜਨ ਲਈ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਲਹਿੰਦੇ ਪੰਜਾਬ 'ਚ ਮੀਂਹ ਤੇ ਹੜ੍ਹ ਨੇ ਮਚਾਇਆ ਕਹਿਰ! 22 ਲੋਕਾਂ ਦੀ ਹੋਈ ਮੌਤ

ਰੇਲਵੇ ਮੰਤਰਾਲੇ ਨੇ ਹਾਲ ਹੀ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 12,000 ਵਿਸ਼ੇਸ਼ ਰੇਲਗੱਡੀਆਂ ਦਾ ਐਲਾਨ ਕੀਤਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਇਹ ਵਿਸ਼ੇਸ਼ ਰੇਲਗੱਡੀਆਂ ਦੀ ਪਹਿਲੀ ਲੜੀ ਹੈ ਜਿਸਦੀ ਸੂਚਨਾ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ, "ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਹੋਰ ਰੇਲਗੱਡੀਆਂ ਦੀਆਂ ਸੂਚਨਾਵਾਂ ਜਾਰੀ ਕੀਤੀਆਂ ਜਾਣਗੀਆਂ।"

ਇਹ ਵੀ ਪੜ੍ਹੋ : Google 'ਤੇ ਸਰਚ ਕਰਨ ਤੋਂ ਪਹਿਲਾਂ ਰਹੋ ਸਾਵਧਾਨ! ਇਹ ਚੀਜ਼ਾਂ Search ਕਰਨਾ ਤੁਹਾਨੂੰ ਪਹੁੰਚਾ ਸਕਦਾ ਹੈ ਜੇਲ੍ਹ ਤੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News