ਛੇੜਛਾੜ ਤੋਂ ਤੰਗ 15 ਸਾਲ ਦੀ ਬੱਚੀ ਨੇ ਕੀਤੀ ਖੁਦਕੁਸ਼ੀ, ਪਿਤਾ ਬੋਲੇ, ''ਬੇਟੀ ਨੂੰ ਸਕੂਲ ਨੇ ਮਾਰਿਆ''
Wednesday, Mar 21, 2018 - 04:06 PM (IST)

ਨੋਇਡਾ — ਦਿੱਲੀ ਦੇ ਮਯੂਰ ਵਿਹਾਰ ਫੇਜ਼-1 ਦੇ ਇਕ ਪਬਲਿਕ ਸਕੂਲ ਵਿਚ ਪੜਨ ਵਾਲੀ 15 ਸਾਲ ਦੀ ਵਿਦਿਆਰਥਣ ਵਲੋਂ ਆਤਮ-ਹੱਤਿਆ ਮਾਮਲੇ 'ਚ ਪਰਿਵਾਰ ਨੇ ਸਕੂਲ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਬੱਚੀ ਦੇ ਘੱਟ ਨੰਬਰ ਆਉਣ 'ਤੇ ਅਧਿਆਪਕ ਵਲੋਂ ਤਸ਼ਦੱਦ ਦੇਣ 'ਤੇ ਬੱਚੀ ਨੇ ਇਹ ਕਦਮ ਚੁੱਕਿਆ ਹੈ। ਬੱਚੀ ਛੇੜਛਾੜ ਦਾ ਸ਼ਿਕਾਰ ਸੀ ਅਤੇ ਉਸਨੂੰ ਜ਼ਬਰਦਸਤੀ ਫੇਲ ਕਰਨ ਦੀ ਧਮਕੀ ਦੇ ਰਹੇ ਸਨ
She told me her SST teachers touch her inappropriately, I said since I'm also a teacher I can say they can't do it,might be a mistake but she said, 'I'm scared of them,no matter how well I write they'll fail me.' Ultimately they failed her in SST. School killed her: Father #Noida pic.twitter.com/Cidqvfz0L1
— ANI UP (@ANINewsUP) March 21, 2018
ਬੱਚੀ ਦੇ ਪਿਤਾ ਨੇ ਕਿਹਾ, ' ਉਸਨੇ ਮੈਨੂੰ ਦੱਸਿਆ ਸੀ ਕਿ ਉਸਦੇ ਐੱਸ.ਐੱਸ.ਟੀ. ਦੇ ਅਧਿਆਪਕ ਨੇ ਉਸਨੂੰ ਗਲਤ ਤਰੀਕੇ ਨਾਲ ਫੜਿਆ ਸੀ। ਕਿਉਂਕਿ ਮੈਂ ਵੀ ਇਕ ਅਧਿਆਪਕ ਹਾਂ ਇਸ ਲਈ ਮੈਂ ਕਿਹਾ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ, ਸ਼ਾਇਦ ਇਸ ਤਰ੍ਹਾਂ ਗਲਤੀ ਨਾਲ ਹੋਇਆ ਹੋਵੇਗਾ। ਉਸਨੇ ਕਿਹਾ ਕਿ ਉਹ ਡਰੀ ਹੋਈ ਹੈ ਅਤੇ ਭਾਵੇਂ ਜਿੰਨ੍ਹਾ ਮਰਜ਼ੀ ਠੀਕ ਲਿਖੇ ਉਹ ਲੋਕ ਉਸਨੂੰ ਫ਼ੇਲ ਕਰ ਦੇਣਗੇ ਅਤੇ ਉਹ ਐੱਸ.ਐੱਸ.ਟੀ. ਵਿਚ ਸੱਚ 'ਚ ਫੇਲ ਹੋ ਗਈ। ਉਸ ਨੂੰ ਸਕੂਲ ਨੇ ਮਾਰਿਆ।
ਵਿਦਿਆਰਥਣ ਨੇ ਸੋਮਵਾਰ ਨੂੰ ਆਪਣੇ ਘਰ ਦੇ ਪੱਖੇ ਨਾਲ ਫਾਂਸੀ ਲਗਾ ਕੇ ਆਤਮ-ਹੱਤਿਆ ਕਰ ਲਈ ਸੀ। ਪਰਿਵਾਰ ਵਾਲਿਆਂ ਨੇ ਸ਼ਾਮ 5 ਵਜੇ ਉਸਨੂੰ ਪੱਖੇ ਨਾਲ ਲਟਕੇ ਹੋਏ ਦੇਖਿਆ ਤਾਂ ਹਸਪਤਾਲ ਲੈ ਜਾਣ 'ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
15-year-old girl was brought to us, on arrival her pulse & blood pressure were un-recordable, we tried to revive her but couldn't. Cause of death can be known after postmortem: Doctor, Kailash Hospital, where girl was admitted after she was found hanging from a railing #Noida pic.twitter.com/5lQlFus01h
— ANI UP (@ANINewsUP) March 21, 2018
ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਇਮਤਿਹਾਨ ਵਿਚ ਘੱਟ ਨੰਬਰ ਆਉਣ 'ਤੇ ਅਧਿਆਪਕ ਉਸ 'ਤੇ ਪਰੈਸ਼ਰ ਬਣਾ ਰਹੇ ਸਨ ਜਿਸ ਕਾਰਨ ਉਹ ਡਿਪਰੈਸ਼ਨ ਵਿਚ ਆ ਗਈ ਸੀ।