15 ਅਗਸਤ, 2027 ਤੋਂ ਸ਼ੁਰੂ ਹੋਵੇਗਾ ਬੁਲੇਟ ਟ੍ਰੇਨ ਦਾ ਸਫ਼ਰ, ਰੇਲ ਮੰਤਰੀ ਵੈਸ਼ਨਵ ਦਾ ਵੱਡਾ ਬਿਆਨ
Friday, Jan 02, 2026 - 11:37 AM (IST)
ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਦੇਸ਼ ’ਚ ਵੰਦੇ ਭਾਰਤ ਅਤੇ ਬੁਲੇਟ ਟ੍ਰੇਨ ਦੇ ਨਾਲ ਇਕ ਹੋਰ ਕ੍ਰਾਂਤੀ ਹੋਣ ਜਾ ਰਹੀ ਹੈ ਅਤੇ ਇਹ ਹੈ ਐਲੂਮੀਨੀਅਮ ਟ੍ਰੇਨ ਦੀ। ਉਨ੍ਹਾਂ ਕਿਹਾ ਕਿ 2027 ’ਚ ਐਲੂਮੀਨੀਅਮ ਟ੍ਰੇਨ ਦੇ ਯੁੱਗ ਦੇ ਨਾਲ ਇਕ ਵੱਡਾ ਸੁਧਾਰ (ਰਿਫਾਰਮ) ਸ਼ੁਰੂ ਹੋ ਜਾਵੇਗਾ। ਯਾਤਰੀ ਦੇਸ਼ ’ਚ ਪਹਿਲੀ ਬੁਲੇਟ ਟ੍ਰੇਨ ਰਾਹੀਂ 15 ਅਗਸਤ 2027 ਨੂੰ ਸਫ਼ਰ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਬੁਲੇਟ ਟ੍ਰੇਨ ਨੂੰ 3 ਪੜਾਵਾਂ ’ਚ ਪੂਰਾ ਕੀਤਾ ਜਾਵੇਗਾ ਅਤੇ ਪਹਿਲਾ ਸੈਕਸ਼ਨ ਸੂਰਤ ਤੋਂ ਬਿਲੀਮੋਰਾ ਹੋਵੇਗਾ, ਫਿਰ ਵਾਪੀ ਅਤੇ ਵਾਪੀ ਤੋਂ ਮੁੰਬਈ ਤੱਕ ਯਾਤਰਾ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਉਨ੍ਹਾਂ ਦੱਸਿਆ ਕਿ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਆ ਰਹੀ ਹੈ ਅਤੇ ਇਹ ਪੂਰੀ ਤਰ੍ਹਾਂ ਭਾਰਤ ’ਚ ਬਣੀ ਹੈ ਅਤੇ ਇਸੇ ਸਾਲ 12 ਟ੍ਰੇਨਾਂ ਬਣ ਜਾਣਗੀਆਂ। ਅਜਿਹੀਆਂ ਹੀ 200 ਟ੍ਰੇਨਾਂ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਦੇਸ਼ ਵੰਦੇ ਭਾਰਤ ਟ੍ਰੇਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਐਕਸਪੋਰਟ 2029 ਤੱਕ ਕੀਤਾ ਜਾ ਸਕੇਗਾ। ਨਵੋਦਿਆ ਟਾਈਮਜ਼/ਪੰਜਾਬ ਕੇਸਰੀ ਨਾਲ ਵਿਸ਼ੇਸ਼ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਅਜੇ 12 ਦੇਸ਼ਾਂ ਨੂੰ ਰੇਲਵੇ ਆਪਣੇ ਉਤਪਾਦਾਂ ਦਾ ਐਕਸਪੋਰਟ ਕਰ ਰਿਹਾ ਹੈ। ਇਹ ਅਜੇ ਕਰੀਬ 7000 ਕਰੋੜ ਦਾ ਬਾਜ਼ਾਰ ਹੈ ਪਰ ਇਸ ’ਚ ਬਹੁਤ ਸੰਭਾਵਨਾਵਾਂ ਹਨ ਅਤੇ ਜਿਵੇਂ ਹੀ ਵੰਦੇ ਭਾਰਤ ਆਵੇਗੀ, ਇਹ ਬਾਜ਼ਾਰ ਸਾਡੇ ਪੱਖ ’ਚ ਹੋਵੇਗਾ।
ਇਹ ਵੀ ਪੜ੍ਹੋ : ਸਾਲ 2026 'ਚ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਨੋਟ ਕਰ ਲਓ ਸ਼ੁੱਭ ਮਹੂਰਤ ਅਤੇ ਤਾਰੀਖ਼ਾਂ
ਉਨ੍ਹਾਂ ਦਾਅਵਾ ਕੀਤਾ ਕਿ ਸਾਲ 2026 ਰੇਲਵੇ ਸੁਧਾਰਾਂ ਦਾ ਸਾਲ ਹੋਣ ਵਾਲਾ ਹੈ। ਆਉਣ ਵਾਲੇ ਦਿਨਾਂ ’ਚ ਯਾਤਰੀਆਂ ਨੂੰ ਆਧੁਨਿਕ ਟ੍ਰੇਨਾਂ ਦੀ ਝਲਕ ਲਗਾਤਾਰ ਦੇਖਣ ਨੂੰ ਮਿਲੇਗੀ। ਵੇਟਿੰਗ ਲਿਸਟ ਨੂੰ ਖਤਮ ਕਰਨ ’ਤੇ ਕੰਮ ਹੋਵੇਗਾ। ਟ੍ਰੇਨਾਂ ਦੀ ਰਫ਼ਤਾਰ ਵਧਾਉਣ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਨਾਲ ਹੀ ‘ਕਵਚ’ ਰਾਹੀਂ ਸੁਰੱਖਿਆ ਵਧਾਉਣ ਦੀ ਕੋਸ਼ਿਸ਼ ਦੇ ਵੱਡੇ ਕੰਮ ’ਚ ਖਾਸੀ ਸਫਲਤਾ ਵੀ ਮਿਲ ਰਹੀ ਹੈ। ਇਸੇ ਤਰ੍ਹਾਂ ਨਵੀਆਂ ਟ੍ਰੇਨਾਂ ’ਚ ਖਾਣੇ ਨੂੰ ਲੈ ਕੇ ਬਹੁਤ ਸੁਧਾਰ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
