ਗੁਜਰਾਤ ਦੇ ਮੋਰਬੀ ਤੋਂ ਬਰਾਮਦ ਹੋਏ 14 ਸਾਲਾ ਵਿਦਿਆਰਥਣ, 2 ਹਫ਼ਤੇ ਪਹਿਲਾਂ ਕੋਟਾ ਤੋਂ ਹੋਈ ਸੀ ਲਾਪਤਾ

Friday, Apr 12, 2024 - 11:59 AM (IST)

ਗੁਜਰਾਤ ਦੇ ਮੋਰਬੀ ਤੋਂ ਬਰਾਮਦ ਹੋਏ 14 ਸਾਲਾ ਵਿਦਿਆਰਥਣ, 2 ਹਫ਼ਤੇ ਪਹਿਲਾਂ ਕੋਟਾ ਤੋਂ ਹੋਈ ਸੀ ਲਾਪਤਾ

ਮੋਰਬੀ- ਰਾਜਸਥਾਨ 'ਚ ਕੋਟਾ ਜ਼ਿਲ੍ਹੇ ਦੇ ਥਾਣਾ ਆਰਕੇਪੁਰਮ ਇਲਾਕੇ 'ਚ ਦੋ ਹਫ਼ਤੇ ਪਹਿਲਾਂ ਘਰੋਂ ਸਕੂਲ ਲਈ ਨਿਕਲੀ 14 ਸਾਲਾ ਗੁੰਮਸ਼ੁਦਾ ਵਿਦਿਆਰਥਣ ਨੂੰ ਪੁਲਸ ਨੇ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਤੋਂ ਬਰਾਮਦ ਕਰ ਲਿਆ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਡਾਕਟਰ ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ 28 ਮਾਰਚ ਨੂੰ 14 ਸਾਲਾ ਵਿਦਿਆਰਥਣ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਘਰੋਂ ਸਕੂਲ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ। 

ਪੁਲਸ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਖਬਰਾਂ ਤੋਂ ਜਾਣਕਾਰੀ ਹਾਸਲ ਕੀਤ ਜਿਸ ਵਿਚ ਵਿਦਿਆਰਥਣ ਦੇ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦੇ ਲਾਲਪਾਰ ਇਲਾਕੇ 'ਚ ਹੋਣ ਦੀ ਠੋਸ ਸੂਚਨਾ ਮਿਲਣ 'ਤੇ ਟੀਮ ਨੇ ਬੁੱਧਵਾਰ ਨੂੰ ਨਾਬਾਲਗ ਨੂੰ ਉਥੋਂ ਛੁਡਵਾਇਆ। ਪੁਲਸ ਟੀਮ ਵੀਰਵਾਰ ਨੂੰ ਉਸ ਨੂੰ ਕੋਟਾ ਲੈ ਕੇ ਆਈ ਅਤੇ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


author

Rakesh

Content Editor

Related News