ਮਹਾਰਾਸ਼ਟਰ 'ਚ 13448 ਉਦਯੋਗਿਕ ਇਕਾਈਆਂ ਨੂੰ ਕੰਮ ਸ਼ੁਰੂ ਕਰਨ ਦੀ ਹਰੀ ਝੰਡੀ

Tuesday, Apr 28, 2020 - 11:43 PM (IST)

ਮਹਾਰਾਸ਼ਟਰ 'ਚ 13448 ਉਦਯੋਗਿਕ ਇਕਾਈਆਂ ਨੂੰ ਕੰਮ ਸ਼ੁਰੂ ਕਰਨ ਦੀ ਹਰੀ ਝੰਡੀ

ਮੁੰਬਈ— ਮਹਾਰਾਸ਼ਟਰ 'ਚ 13448 ਉਦਯੋਗਿਕ ਇਕਾਈਆਂ ਨੂੰ ਆਪਣੇ ਕੰਮ ਨੂੰ ਬਹਾਲ ਕਰਨ ਦੀ ਆਗਿਆ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ 20 ਅਪ੍ਰੈਲ ਤੋਂ ਉਦਯੋਗਿਕ ਗਤੀਵਿਧੀਆਂ ਬਹਾਲ ਕਰਨ ਦੀ ਇਜ਼ਾਜਤ ਦੇਣ ਦੀ ਸਲਾਹ ਦਿੱਤੀ ਸੀ ਜੋ ਕੋਰੋਨਾ ਵਾਇਰਸ ਦੇ ਚੱਲਦੇ ਲਗਾਏ ਗਏ ਲਾਕਡਾਊਨ ਦੇ ਸਮੇਂ ਰੁਕ ਗਈ ਸੀ। ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਦੱਸਿਆ ਕਿ ਮਹਾਰਾਸ਼ਟਰ ਉਦਯੋਗਿਕ ਕਾਰਪੋਰੇਸ਼ਨ ਉਦਯੋਗਾਂ ਦੀ ਸਵੈ-ਰਿਪੋਰਟ ਸੂਚਨਾਵਾਂ ਦੇ ਆਧਾਰ 'ਤੇ ਇਜ਼ਾਜਤ ਜਾਰੀ ਕਰ ਰਿਹਾ ਹੈ।  ਸੂਬਾ ਉਦਯੋਗ ਨੂੰ ਹੁਣ ਤਕ 25000 ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ ਹਨ ਤੇ 13448 ਇਕਾਈਆਂ ਨੂੰ ਇਜ਼ਾਜਤ ਦਿੱਤੀ ਹੈ।


author

Gurdeep Singh

Content Editor

Related News