ਦਿੱਲੀ-NCR 'ਚ ਸੰਘਣੀ ਧੁੰਦ ਦਾ ਕਹਿਰ, 22 ਰੇਲਾਂ ਤੇ 134 ਫਲਾਈਟਾਂ ਲੇਟ

Thursday, Dec 28, 2023 - 11:51 AM (IST)

ਦਿੱਲੀ-NCR 'ਚ ਸੰਘਣੀ ਧੁੰਦ ਦਾ ਕਹਿਰ, 22 ਰੇਲਾਂ ਤੇ 134 ਫਲਾਈਟਾਂ ਲੇਟ

ਨਵੀਂ ਦਿੱਲੀ- ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧ ਗਈ ਹੈ। ਵੀਰਵਾਰ ਸਵੇਰੇ ਦਿੱਲੀ-NCR 'ਚ ਧੁੰਦ ਛਾਈ ਹੈ ਪਰ ਕੱਲ੍ਹ ਜਿੰਨੀ ਧੁੰਦ ਨਹੀਂ ਹੈ। ਵਧਦੀ ਠੰਡ ਅਤੇ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਸੰਘਣੀ ਧੁੰਦ ਕਾਰਨ  ਕਈ ਟਰੇਨਾਂ ਅਤੇ ਫਲਾਈਟਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਏਅਰਪੋਰਟ ਫਲਾਈਟ ਇਨਫੋਰਮੇਸ਼ਨ ਡਿਸਪਲੇਅ ਸਿਸਟਮ (FIDS) ਮੁਤਾਬਕ ਦਿੱਲੀ ਹਵਾਈ ਅੱਡੇ 'ਤੇ ਲਗਭਗ 134 ਆਉਣ ਅਤੇ ਜਾਣ ਵਾਲੀਆਂ ਉਡਾਣਾਂ (ਘਰੇਲੂ ਅਤੇ ਅੰਤਰਰਾਸ਼ਟਰੀ) ਪ੍ਰਭਾਵਿਤ ਹੋ ਰਹੀਆਂ ਹਨ। 

ਇਹ ਵੀ ਪੜ੍ਹੋ- ਖ਼ੌਫਨਾਕ ਵਾਰਦਾਤ: ਹੋਟਲ ਤੋਂ ਪਾਰਟੀ ਕਰ ਕੇ ਨਿਕਲੇ 4 ਦੋਸਤ ਭਿੜੇ, ਗੁੱਸੇ 'ਚ ਆ ਕੇ ਕੁੜੀ 'ਤੇ ਚੜ੍ਹਾ ਦਿੱਤੀ ਕਾਰ

ਇਸ ਤੋਂ ਪਹਿਲਾਂ ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 9 ਉਡਾਣਾਂ ਦਾ ਮਾਰਗ ਡਾਇਵਰਟ ਕੀਤਾ ਗਿਆ ਸੀ। ਓਧਰ ਭਾਰਤੀ ਰੇਲਵੇ ਮੁਤਾਬਕ ਦਿੱਲੀ ਖੇਤਰ 'ਚ 22 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਧੁੰਦ ਕਾਰਨ ਦਿੱਲੀ-NCR ਸਮੇਤ ਉੱਤਰ ਭਾਰਤ ਵਿਚ ਠੰਡ ਦਾ ਵੀ ਅਸਰ ਵੱਧ ਗਿਆ ਹੈ। ਪਹਾੜਾਂ 'ਤੇ ਹੋਈ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧੀ ਹੈ। ਦਿੱਲੀ-NCR ਤੋਂ ਇਲਾਵਾ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਵੀ ਸੰਘਣੀ ਧੁੰਦ ਹੈ।

ਇਹ ਵੀ ਪੜ੍ਹੋ- Year Ender 2023: ਫ਼ੌਜ 'ਚ 'ਨਾਰੀ ਸ਼ਕਤੀ' ਦਾ ਡੰਕਾ, 10 ਮਹਿਲਾ ਅਫ਼ਸਰਾਂ ਨੇ ਰਚਿਆ ਇਤਿਹਾਸ

ਮੌਸਮ ਵਿਭਾਗ ਨੇ ਪੂਰਵ ਅਨੁਮਾਨ ਜਤਾਇਆ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਅਤੇ ਸਵੇਰੇ ਦਿੱਲੀ 'ਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਦਿੱਲੀ-NCR 'ਚ ਕਈ ਇਲਾਕਿਆਂ ਵਿਚ ਧੁੰਦ ਦੇ ਨਾਲ-ਨਾਲ ਠੰਡ ਵੱਧ ਗਈ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਪੂਰਵ ਅਨੁਮਾਨ ਜਤਾਇਆ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਦਿੱਲੀ 'ਚ ਮੀਂਹ ਪੈ ਸਕਦਾ ਹੈ। ਠੰਡ ਦੇ ਅਸਰ ਨੂੰ ਵੇਖਦੇ ਹੋਏ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਵਿਚ ਜਮਾਤ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸੰਚਾਲਿਤ ਕਰਨ ਦਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ- UGC ਦੀ ਵਿਦਿਆਰਥੀਆਂ ਨੂੰ ਸਲਾਹ; MPhil ਕੋਰਸ 'ਚ ਨਾ ਲਓ ਦਾਖ਼ਲਾ, ਦੱਸੀ ਇਹ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News