''13041 ਕਰੋੜ ਦੇ ਰੇਲ-ਰੋਡ ਪ੍ਰਾਜੈਕਟ ਪ੍ਰਵਾਨ, ਹਾਵੜਾ-ਚੇਨਈ ਰੂਟ ’ਤੇ ਵਧਣਗੀਆਂ ਲਾਈਨਾਂ'', ਮੋਦੀ ਮੰਤਰੀ ਮੰਡਲ ਦੇ ਫੈਸਲੇ
Thursday, Aug 20, 2026 - 07:43 AM (IST)
ਨਵੀਂ ਦਿੱਲੀ (ਏਜੰਸੀ) - ਕੇਂਦਰ ਸਰਕਾਰ ਨੇ ਦੇਸ਼ ’ਚ ਰੇਲ ਤੇ ਸੜਕੀ ਆਵਾਜਾਈ ਨੂੰ ਮਜ਼ਬੂਤ ਕਰਨ ਲਈ ਇਕ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਕੁੱਲ 13041 ਕਰੋੜ ਰੁਪਏ ਦੇ 5 ਵੱਡੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ। ਇਨ੍ਹਾਂ ’ਚ 4 ਰੇਲਵੇ ਪ੍ਰਾਜੈਕਟ ਤੇ ਇਕ ਹਾਈਵੇਅ ਪ੍ਰਾਜੈਕਟ ਸ਼ਾਮਲ ਹੈ। ਫੈਸਲੇ ਦਾ ਐਲਾਨ ਕਰਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 3 ਰੇਲਵੇ ਪ੍ਰਾਜੈਕਟ ਹਾਵੜਾ-ਚੇਨਈ ਲਿਆਂਹਾਈ ਡੈਨਸਿਟੀ ਨੈੱਟਵਰਕ ਦਾ ਹਿੱਸਾ ਹਨ। ਪੂਰਾ ਹੋਣ ’ਤੇ ਇਹ ਪ੍ਰਾਜੈਕਟ ਹਾਵੜਾ ਤੋਂ ਚੇਨਈ ਤੱਕ ਚਾਰ-ਲਾਈਨ ਨਿਰੰਤਰ ਕੋਰੀਡੋਰ ਬਣਾਉਣ ’ਚ ਮਦਦ ਕਰੇਗਾ।
ਪੜ੍ਹੋ ਇਹ ਵੀ - ਹਰੇਕ ਵਿਧਾਇਕ ਨੂੰ ਨਵੀਂ ਗੱਡੀ, ਡਰਾਈਵਰਾਂ ਨੂੰ 75,000 ਰੁਪਏ ਪ੍ਰਤੀ ਮਹੀਨਾ! CM ਵਿਜੇ ਨੇ ਕਰ 'ਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਰੇਲਗੱਡੀਆਂ ਦੇ ਸੰਚਾਲਨ ਦੀ ਸਹੂਲਤ ਮਿਲੇਗੀ। ਮਾਲ ਦੀ ਢੋਆ-ਢੁਆਈ ਦੀ ਸਮਰੱਥਾ ਵਧੇਗੀ। ਹਾਵੜਾ-ਚੇਨਈ ਰੇਲ ਲਾਈਨ ਦੇਸ਼ ਦੇ ਸਭ ਤੋਂ ਅਹਿਮ ਰੇਲ ਕਾਰੀਡੋਰਾਂ ’ਚੋਂ ਇਕ ਹੈ। ਪੂਰਬੀ ਭਾਰਤ ਤੇ ਦੱਖਣੀ ਭਾਰਤ ਦਰਮਿਆਨ ਵੱਡੀ ਗਿਣਤੀ ’ਚ ਹਜ਼ਾਰਾਂ ਮੁਸਾਫਰ ਇਸ ਰੂਟ ’ਤੇ ਸਫਰ ਕਰਦੇ ਹਨ। ਕੈਬਨਿਟ ਨੇ ਇਸ ਰੂਟ 'ਤੇ 3 ਵੱਡੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚ ਖੜਗਪੁਰ-ਭਦਰਕ ਦਰਮਿਆਨ ਚੌਥੀ ਲਾਈਨ, ਭਦਰਕ-ਹਰੀਦਾਸਪੁਰ ਵਿਚਾਲੇ ਚੌਥੀ ਲਾਈਨ ਤੇ ਗੁੰਮੀਦੀਪੁੰਡੀ-ਗੁਦੂਰ ਦਰਮਿਆਨ ਤੀਜੀ ਤੇ ਚੌਥੀ ਲਾਈਨ ਦਾ ਨਿਰਮਾਣ ਸ਼ਾਮਲ ਹੈ। ਚੌਥੇ ਪ੍ਰਾਜੈਕਟ ’ਚ ਕਟਕ-ਪਾਰਾਦੀਪ ਵਿਚਾਲੇ ਤੀਜੀ ਤੇ ਚੌਥੀ ਲਾਈਨ ਦਾ ਨਿਰਮਾਣ ਸ਼ਾਮਲ ਹੈ, ਜੋ ਕਿ 2286 ਕਰੋੜ ਰੁਪਏ ਦੀ ਪ੍ਰਵਾਨਤ ਲਾਗਤ ਨਾਲ 72 ਕਿਲੋਮੀਟਰ ਲੰਬਾ ਹੈ। ਇਹ ਪਾਰਾਦੀਪ ਬੰਦਰਗਾਹ ਤੱਕ ਸਾਮਾਨ ਦੀ ਆਵਾਜਾਈ ਨੂੰ ਕਾਫ਼ੀ ਸੌਖਾ ਬਣਾਏਗਾ।
ਪੜ੍ਹੋ ਇਹ ਵੀ - ਸਾਉਣ ਦੇ ਮੇਲੇ 'ਚ ਟੁੱਟ ਗਿਆ ਝੂਲਾ! ਮਚਿਆ ਚੀਕ-ਚਿਹਾੜਾ, ਘਟਨਾ ਦੀ ਵੀਡੀਓ ਹੋਈ ਵਾਇਰਲ
ਬਿਹਾਰ ’ਚ ਨੇਪਾਲ ਦੀ ਸਰਹੱਦ ਤੱਕ 4- ਮਾਰਗੀ ਹਾਈਵੇਅ
ਕੇਂਦਰੀ ਮੰਤਰੀ ਮੰਡਲ ਨੇ ਬਿਹਾਰ ਦੇ ਮੁਜ਼ੱਫਰਪੁਰ ਤੋਂ ਸੀਤਾਮੜੀ ਰਾਹੀਂ ਨੇਪਾਲ ਦੀ ਸਰਹੱਦ ’ਤੇ ਸੋਨਬਰਸਾ ਤਕ 83 ਕਿਲੋਮੀਟਰ ਲੰਬੇ 4- ਮਾਰਗੀ ਹਾਈਵੇਅ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੀ ਲਾਗਤ 3591 ਕਰੋੜ ਹੋਣ ਦਾ ਅਨੁਮਾਨ ਹੈ। ਇਸ ਨੂੰ ਹਾਈਬ੍ਰਿਡ ਐਨੂਇਟੀ ਮਾਡਲ ਅਧੀਨ ਵਿਕਸਤ ਕੀਤਾ ਜਾਵੇਗਾ। ਪ੍ਰਾਜੈਕਟ ਨੂੰ 30 ਮਹੀਨਿਆਂ ’ਚ ਪੂਰਾ ਕਰਨ ਦਾ ਟੀਚਾ ਹੈ। ਇਸ ’ਚ 7 ਵੱਡੇ ਪੁਲ, 3 ਸੜਕੀ ਓਵਰਬ੍ਰਿਜ, 6 ਵਾਹਨਾਂ ਲਈ ਅੰਡਰਪਾਸ ਤੇ ਬਾਗਮਤੀ ਨਦੀ ’ਤੇ ਇਕ 340 ਮੀਟਰ ਲੰਬਾ ਪੁਲ ਸ਼ਾਮਲ ਹੋਵੇਗਾ। ਪੂਰਾ ਹੋਣ ’ਤੇ ਮੁਜ਼ੱਫਰਪੁਰ ਤੋਂ ਨੇਪਾਲ ਦੀ ਸਰਹੱਦ ਤੱਕ ਦਾ ਸਫ਼ਰ 2 ਘੰਟੇ ਤੋਂ ਘਟ ਕੇ ਸਿਰਫ਼ ਇਕ ਘੰਟੇ ਦਾ ਰਹਿ ਜਾਵੇਗਾ।
ਕਈ ਸੂਬਿਆਂ ਨੂੰ ਲਾਭ ਹੋਵੇਗਾ
4 ਰੇਲ ਪ੍ਰਾਜੈਕਟਾਂ ਤੋਂ ਪੱਛਮੀ ਬੰਗਾਲ, ਓਡਿਸ਼ਾ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਨੂੰ ਲਾਭ ਹੋਵੇਗਾ। ਇਨ੍ਹਾਂ ਸੂਬਿਆਂ ਚ ਰੇਲ ਨੈੱਟਵਰਕ ਦੇ ਵਾਧੇ ਨਾਲ ਮੁੱਖ ਉਦਯੋਗਿਕ ਅਤੇ ਵਪਾਰਕ ਖੇਤਰਾਂ ਦਰਮਿਆਨ ਸੰਪਰਕ ’ਚ ਸੁਧਾਰ ਹੋਵੇਗਾ। ਇਸ ਨਾਲ ਲੋਕਾਂ ਤੇ ਸਾਮਾਨ ਦੀ ਆਵਾਜਾਈ ਦੋਵਾਂ ਨੂੰ ਲਾਭ ਹੋਵੇਗਾ।
ਪੜ੍ਹੋ ਇਹ ਵੀ - ਖੁਦਾਈ ਦੌਰਾਨ ਢਹਿ-ਢੇਰੀ ਹੋਈ ਸੋਨੇ ਦੀ ਖਾਨ! 30 ਮਜ਼ਦੂਰਾਂ ਦੀ ਮੌਤ, ਮਲਬੇ ਹੇਠ ਦੱਬੇ ਕਈ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
