13 ਲੱਖ ਡੈਬਿਟ, ਕ੍ਰੈਡਿਟ ਕਾਰਡ ਡਾਟਾ ਲੀਕ ਹੋਣ ਤੋਂ ਬਾਅਦ RBI ਦੀ ਖੁੱਲ੍ਹੀ ਨੀਂਦ, ਬੈਂਕਾਂ ਲਈ ਹੁਕਮ ਜਾਰੀ

11/01/2019 5:48:10 PM

ਮੁੰਬਈ — ਭਾਰਤੀ ਬੈਂਕਾਂ ਦੇ ਕਰੀਬ 13 ਲੱਖ ਕ੍ਰੈਡਿਟ ਕਾਰਡਸ ਦੀ ਡਿਟੇਲਸ ਚੋਰੀ ਹੋਣ ਦੀ ਖਬਰ ਨਾਲ ਹੜਕੰਪ ਮਚਿਆ ਹੋਇਆ ਹੈ। ਇਹ ਖਬਰ ਸਾਹਮਣੇ ਆਉਣ ਦੇ ਬਾਅਦ ਰਿਜ਼ਰਵ ਬੈਂਕ ਹਰਕਤ 'ਚ ਆ ਗਿਆ ਹੈ। ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਗਾਹਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਡਾਟਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਰਿਜ਼ਰਵ ਬੈਂਕ ਨੇ 13 ਲੱਖ ਗਾਹਕਾਂ ਦੇ ਕਾਰਡ ਦਾ ਡਾਟਾ ਆਨਲਾਈਨ ਉਪਲੱਬਧ ਹੋਣ ਦੀ ਰਿਪੋਰਟ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਜੇਕਰ ਜ਼ਰੂਰੀ ਹੋਇਆ ਤਾਂ ਬੈਂਕ ਦੀ ਪਾਲਸੀ ਅਨੁਸਾਰ ਉਸ ਕਾਰਡ ਨੂੰ ਡਿਸਏਬਲ ਕਰਕੇ ਦੁਬਾਰਾ ਕਾਰਡ ਜਾਰੀ ਕੀਤਾ ਜਾਵੇ। ਨਿਊਜ਼ ਏਜੰਸੀ ਰਾਇਟਰਸ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

ਇਕ ਕਾਰਡ ਦਾ ਡਾਟਾ 7 ਹਜ਼ਾਰ ਰੁਪਏ 'ਚ ਵਿਰ ਰਿਹੈ : ਰਿਪੋਪਟ

ਵਿਕਰੀ ਲਈ ਰੱਖੇ ਗਏ ਇਹ ਡੈਬਿਟ ਅਤੇ ਕ੍ਰੈਡਿਟ ਕਾਰਡਸ 98% ਭਾਰਤੀਆਂ ਦੇ ਹਨ ਜਦੋਂਕਿ 18% ਤਾਂ ਇਕ ਹੀ ਬੈਂਕ ਦੇ ਹਨ। ਇਸ ਬੈਂਕ ਦੇ ਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਇਥੇ ਹਰੇਕ ਦੀ ਕੀਮਤ ਕਰੀਬ 100 ਡਾਲਰ(ਲਗਭਗ 7 ਹਜ਼ਾਰ ਰੁਪਏ) ਹੈ। ਬੀਤੇ ਕੁਝ ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਸੰਖਿਆ 'ਚ ਕਾਰਡ ਵੇਚੇ ਜਾ ਰਹੇ ਹਨ।

- ਖਦਸ਼ਾ ਹੈ ਕਿ ਹੈਕਿੰਗ ਤੋਂ ਇਲਾਵਾ ਡਾਟਾ ਏ.ਟੀ.ਐਮ. ਜਾਂ ਪੀ.ਓ.ਐਸ. 'ਚ ਸਕਿੱਮਰ ਤੋਂ ਵੀ ਚੋਰੀ ਕੀਤੇ ਗਏ ਹਨ।

ਇਸ ਤਰ੍ਹਾਂ ਨਾਲ ਹੁੰਦਾ ਹੈ ਇਸ ਡਾਟਾ ਦਾ ਗਲਤ ਇਸਤੇਮਾਲ 

ਬੈਂਕ ਕਾਰਡ ਦਾ ਵੇਰਵਾ ਚੋਰੀ ਹੋਣ ਦੀ ਖਬਰ ਕਿਸੇ ਵੀ ਕਾਰਡਧਾਰਕ ਲਈ ਚਿੰਤਾ ਦਾ ਕਾਰਨ ਹੋ ਸਕਦੀ ਹੈ। ਜਿਹੜੇ ਸ਼ਾਤਰ ਲੋਕ 'ਜੋਕਰਸ ਸਟੈਸ਼' ਤੋਂ ਇਸ ਡਾਟਾ ਦੀ ਖਰੀਦ ਕਰਦੇ ਹਨ ਉਹ ਲੋਕ ਇਸ ਡਾਟਾ ਦੀ ਵਰਤੋਂ ਵੈਧ ਕਾਰਡ(ਕਲੋਨ ਕਾਰਡ) ਬਣਾਉਣ 'ਚ ਕਰਦੇ ਹਨ ਅਤੇ ਫਿਰ ਏ.ਟੀ.ਐਮ. ਵਿਚੋਂ ਪੈਸਾ ਕਢਵਾ ਲੈਂਦੇ ਹਨ। ਜਿਹੜੇ ਖਾਤਿਆਂ 'ਚ ਵੱਡੀ ਰਕਮ ਹੋਣ ਦੀ ਜਾਣਕਾਰੀ ਮਿਲਦੀ ਹੈ ਜਾਂ ਜਿਹੜੇ ਖਾਤੇ ਲੰਮੇ ਸਮੇਂ ਤੋਂ ਆਪਰੇਟ ਨਹੀਂ ਹੁੰਦੇ ਉਨ੍ਹਾਂ ਖਾਤਿਆਂ 'ਤੇ ਇਹ ਲੋਕ ਨਜ਼ਰ ਰੱਖਣਾ ਸ਼ੁਰੂ ਕਰ ਦਿੰਦੇ ਹਨ। ਫਿਰ ਇਨ੍ਹਾਂ ਖਾਤਿਆਂ ਵਿਚੋਂ ਰਕਮ ਚੋਰੀ ਕਰਨ ਦੀ ਸਾਜਿਸ਼ ਦੀ ਸ਼ੁਰੂਆਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਫਰਵਰੀ 'ਚ 2.15 ਮਿਲੀਅਨ ਅਮਰੀਕੀਆਂ ਦੀ ਕਾਰਡ ਡਿਟੇਲਸ ਜੋਕਰਸ ਸਟੈਸ਼ 'ਤੇ ਵਿਕਰੀ ਲਈ ਰੱਖੀ ਗਈ ਸੀ।

ਕਾਰਡਧਾਰਕ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

- ਕਾਰਡਧਾਰਕਾਂ ਨੂੰ ਕਾਰਡ ਦੇ ਜ਼ਰੀਏ ਟਰਾਂਜੈਕਸ਼ਨ ਕਰਨ ਵਾਲੇ ਬੈਂਕ ਖਾਤਿਆਂ 'ਚ ਵੱਡੀ ਮਾਤਰਾ 'ਚ ਪੈਸਾ ਰੱਖਣ ਤੋਂ ਬਚਣਾ ਚਾਹੀਦਾ ਹੈ।
- ਕਿਸੇ ਵੀ ਤਰ੍ਹਾਂ ਦੀ ਅਣਜਾਣ ਟਰਾਂਜੈਕਸ਼ਨ ਹੋਣ 'ਤੇ ਤੁਰੰਤ ਪੁਲਸ ਅਤੇ ਬੈਂਕ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ।
- ਅਸੁਰੱਖਿਅਤ ਵੈਬਸਾਈਟਸ 'ਤੇ ਲੈਣ-ਦੇਣ ਤੋਂ ਬਚਣਾ ਚਾਹੀਦਾ ਹੈ। 
- ਜੇਕਰ ਬੈਂਕ ਨੂੰ ਲਿਖਤ 'ਚ ਸੂਚਨਾ ਮਿਲਦੀ ਹੈ ਤਾਂ ਇਸ ਨੁਕਸਾਨ ਦੀ ਜ਼ਿੰਮੇਵਾਰੀ ਬੈਂਕ ਦੀ ਹੀ ਹੋਵੇਗੀ।

ਰਾਇਟਰਸ ਦੀ ਰਿਪੋਰਟ ਮੁਤਾਬਕ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ 'ਤੇ ਰਿਜ਼ਰਵ ਬੈਂਕ ਦਾ ਬੈਂਕਿੰਗ ਸੁਪਰਵਿਜ਼ਨ ਵਿਭਾਗ ਸਾਰੀ ਕਮਰਸ਼ੀਅਲ ਬੈਂਕਾਂ ਨੂੰ ਚਿਤਾਵਨੀ ਜਾਰੀ ਕਰਦਾ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਅਗਸਤ ਤੱਕ ਦੇਸ਼ 'ਚ 517 ਲੱਖ ਕ੍ਰੈਡਿਟ ਅਤੇ 8,515 ਲੱਖ ਡੈਬਿਟ ਕਾਰਡ ਸਰਕੂਲੇਸ਼ਨ 'ਚ ਸਨ।


Related News