ਛੇੜਛਾੜ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Saturday, Mar 24, 2018 - 10:36 AM (IST)

ਛੇੜਛਾੜ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ— ਰਾਜਧਾਨੀ ਤੋਂ ਇਕ ਵਾਰ ਫਿਰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਛੇੜਛਾੜ ਤੋਂ ਤੰਗ ਆ ਕੇ 12ਵੀਂ ਜਮਾਤ ਦੀ ਵਿਦਿਆਰਥਣ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਕੋਲੋਂ ਸੁਸਾਈਟ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਨੇੜੇ-ਤੇੜੇ ਦੇ ਲੜਕਿਆਂ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਇਹ ਘਟਨਾ ਦਿੱਲੀ ਦੇ ਰੋਹਿਣੀ ਜ਼ਿਲੇ ਦੇ ਬਖਤਾਵਰਪੁਰ ਪਿੰਡ ਦੀ ਹੈ।

ਲੜਕੀ ਨੇ ਸੁਸਾਈਡ ਨੋਟ 'ਚ ਲਿਖਿਆ ਕਿ ਲੜਕੇ ਉਸ ਨੂੰ ਜਿਉਂਣ ਨਹੀਂ ਦੇ ਰਹੇ ਹਨ ਅਤੇ ਉਹ ਉਨ੍ਹਾਂ ਦੀ ਛੇੜਛਾੜ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਹੀ ਹੈ। ਵਿਦਿਆਰਥਣ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਗੁਆਂਢ ਦਾ ਇਕ ਲੜਕਾ ਲੰਬੇ ਸਮੇਂ ਤੋਂ ਲੜਕੀ ਨਾਲ ਛੇੜਛਾੜ ਕਰ ਰਿਹਾ ਸੀ ਪਰ ਸੁਸਾਈਡ ਨੋਟ 'ਚ ਕਿਸੇ ਦਾ ਨਾਂ ਨਹੀਂ ਹੈ। ਅਲੀਪੁਰ ਥਾਣਾ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


Related News