ਰਾਮਬਨ ''ਚ ਬਰਫ ਦੇ ਤੋਦੇ ਡਿੱਗਣ ਕਾਰਨ ਨਾਬਾਲਿਗ ਸਣੇ 2 ਦੀ ਮੌਤ
Tuesday, Jan 22, 2019 - 11:45 PM (IST)

ਜੰਮੂ— ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ 'ਚ ਬਰਫ ਦੇ ਤੋਦੇ ਹੇਠ ਦੱਬ ਜਾਣ ਕਾਰਨ ਨਾਬਾਲਿਗ ਸਣੇ 2 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਔਰਤਾਂ ਨੂੰ ਬਚਾਅ ਲਿਆ ਗਿਆ। ਪੁਲਸ ਨੇ ਦੱਸਿਆ ਕਿ ਰਿਪੋਰਟ ਮਿਲੀ ਸੀ ਕਿ ਹਿਜਵਾ ਪਿੰਡ ਦੀ ਨਾਬਾਲਿਗ ਤੇ 2 ਹੋਰ ਔਰਤਾਂ ਕਾਵਨਾ ਤੋਂ ਹਿਜਵਾ ਪਰਤ ਰਹੀਆਂ ਸਨ। ਇਸੇ ਦੌਰਾਨ ਹਿਲ ਬਾਵਾ ਪਹੁੰਚਣ 'ਤੇ ਉਹ ਬਰਫਬਾਰੀ ਦੀ ਚਪੇਟ 'ਚ ਆ ਗਈਆਂ। ਘਟਨਾ ਦੌਰਾਨ ਉਨ੍ਹਾਂ ਨਾਲ ਗੋਦੇਰਾ ਪਿੰਡ ਨਿਵਾਸੀ ਗੁਲਾਮ ਕਾਦਿਰ ਦਾ ਬੇਟਾ ਕਫੀਕ ਅਹਿਮਦ ਵੀ ਸੀ। ਉਨ੍ਹਾਂ ਦੱਸਿਆ ਕਿ ਰਫੀਕ ਅਹਿਮਦ ਤੇ 13 ਸਾਲਾਂ ਸਮਰੀਨਾ ਬਾਨੋ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਰਕਾਰ ਨੇ ਇਸ ਹਾਦਸੇ 'ਚ ਮਰਨ ਵਾਲਿਆਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ 25 ਸਾਲਾ ਫਾਤਿਮਾ ਤੇ 28 ਸਾਲਾ ਤਾਜ ਬੇਗਮ ਨੂੰ ਬਚਾਅ ਲਿਆ ਗਿਆ।