ਕੋਰੋਨਾ 'ਤੇ PM ਮੋਦੀ ਨੂੰ ਵਿਰੋਧੀ ਧਿਰ ਦੇ 12 ਦਲਾਂ ਨੇ ਲਿਖੀ ਚਿੱਠੀ, ਮੁਫਤ ਟੀਕਾਕਰਨ ਸਮੇਤ ਦਿੱਤੇ 9 ਸੁਝਾਅ

05/12/2021 9:12:52 PM

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਭਿਆਨਕ ਸੰਕਟ ਅਤੇ ਖਰਾਬ ਸਿਹਤ ਵਿਅਵਸਥਾਵਾਂ ਵਿਚਾਲੇ ਲੱਗਭੱਗ ਸਾਰੀਆਂ ਵੱਡੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਦੇ ਨਾਮ ਇੱਕ ਓਪਨ ਲੈਟਰ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਹ ਚਿੱਠੀ 12 ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਲਿਖੀ ਹੈ। 

ਇਹ ਵੀ ਪੜ੍ਹੋ- ਇਸ ਸੂਬੇ 'ਚ ਦੋ ਹਫ਼ਤੇ ਲਈ ਵਧਾਇਆ ਗਿਆ ਲਾਕਡਾਊਨ

ਇਸ ਚਿੱਠੀ 'ਤੇ ਸੋਨੀਆ ਗਾਂਧੀ (INC), ਐੱਚ.ਡੀ. ਦੇਵਗੌੜਾ (ਜੇਡੀ-ਐੱਸ), ਸ਼ਰਦ ਪਵਾਰ (ਐੱਨ.ਸੀ.ਪੀ.), ਉੱਧਵ ਠਾਕਰੇ (ਐੱਸ.ਐੱਸ.), ਮਮਤਾ ਬੈਨਰਜੀ (ਟੀ.ਐੱਮ.ਸੀ.), ਐੱਮ.ਕੇ. ਸਟਾਲਿਨ (ਡੀ.ਐੱਮ.ਕੇ.), ਹੇਮੰਤ ਸੋਰੇਨ (JMM), ਫਾਰੂਕ ਅਬਦੁੱਲਾ (JKPA), ਅਖਿਲੇਸ਼ ਯਾਦਵ (SP), ਤੇਜਸਵੀ ਯਾਦਵ (RJD), ਡੀ ਰਾਜਾ (CPI) ਅਤੇ ਸੀਤਾਰਾਮ ਯੇਚੁਰੀ (CPI-M) ਨੇ ਦਸਤਖ਼ਤ ਕੀਤੇ ਹਨ।

ਇਹ ਵੀ ਪੜ੍ਹੋ- ਮਮਤਾ ਦੀ ਮੋਦੀ ਨੂੰ ਚਿੱਠੀ, ਕਿਹਾ- ਵੈਕਸੀਨ ਬਣਾਉਣ ਲਈ ਬੰਗਾਲ ਜ਼ਮੀਨ ਦੇਣ ਨੂੰ ਤਿਆਰ

ਇਸ ਚਿੱਠੀ ਵਿੱਚ ਵਿਰੋਧੀ ਧਿਰ ਨੇ ਫ੍ਰੀ ਟੀਕਾਕਰਨ, ਸੈਂਟਰਲ ਵਿਸਟਾ ਪ੍ਰੋਗਰਾਮ ਨੂੰ ਬੰਦ ਕਰਣ ਅਤੇ ਉਸ ਦਾ ਪੈਸਾ ਸਿਹਤ ਸਹੂਲਤਾਂ 'ਤੇ ਲਗਾਉਣ, ਬੇਰੁਜ਼ਗਾਰਾਂ ਲਈ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਰਗੀ ਮੰਗ ਕੀਤੀ ਹੈ।

ਵਿਰੋਧੀ ਦਲਾਂ ਵੱਲੋਂ ਲਿਖੀ ਇਸ ਚਿੱਠੀ ਵਿੱਚ ਇਹ 9 ਮੰਗਾਂ ਹਨ:- 

  1. ਜਿੱਥੇ ਵੀ ਸੰਭਵ ਹੋ ਸਕੇ ਟੀਕਾ ਖਰੀਦਿਆ ਜਾਵੇ, ਘਰੇਲੂ ਬਾਜ਼ਾਰ ਤੋਂ ਭਾਵੇਂ ਵਿਦੇਸ਼ ਤੋਂ
  2. ਪੂਰੇ ਦੇਸ਼ ਵਿੱਚ ਤੱਤਕਾਲ ਹੀ ਸਰਵ ਵਿਆਪੀ ਟੀਕਾਕਰਨ ਪ੍ਰੋਗਰਾਮ ਚਲਾਇਆ ਜਾਵੇ
  3. ਘਰੇਲੂ ਟੀਕਾ ਨਿਰਮਾਣ ਲਈ ਲਾਜ਼ਮੀ ਲਾਇਸੈਂਸ ਨੂੰ ਲਾਗੂ ਕੀਤਾ ਜਾਵੇ
  4. ਟੀਕੇ 'ਤੇ 35 ਹਜ਼ਾਰ ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਜਾਵੇ
  5. ਸੈਂਟਰਲ ਵਿਸਟਾ ਪ੍ਰੋਗਰਾਮ 'ਤੇ ਰੋਕ ਲਗਾਈ ਜਾਵੇ, ਇਸ ਦੇ ਲਈ ਨਿਰਧਾਰਤ ਕੀਤੀ ਗਈ ਰਕਮ ਟੀਕੇ ਅਤੇ ਆਕਸੀਜਨ ਖਰੀਦਣ ਲਈ ਵਰਤੀ ਜਾਣੀ ਚਾਹੀਦੀ ਹੈ। 
  6. PM ਕੇਅਰ ਵਰਗੇ ਫੰਡ ਅਤੇ ਸਾਰੇ ਪ੍ਰਾਈਵੇਟ ਫੰਡ ਵਿੱਚ ਜਮਾਂ ਸਾਰੇ ਪੈਸੇ ਨੂੰ ਬਾਹਰ ਲਿਆਇਆ ਜਾਵੇ ਅਤੇ ਉਸ ਦਾ ਇਸਤੇਮਾਲ ਆਕਸੀਜਨ ਅਤੇ ਮੈਡੀਕਲ ਸਮੱਗਰੀ ਖਰੀਦਣ ਲਈ ਕੀਤਾ ਜਾਵੇ।
  7. ਸਾਰੇ ਬੇਰੁਜ਼ਗਾਰਾਂ ਲਈ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਵੇ।
  8. ਸਾਰੇ ਜ਼ਰੂਰਤਮੰਦਾਂ ਨੂੰ ਮੁਫਤ ਵਿੱਚ ਅਨਾਜ ਦਿੱਤਾ ਜਾਵੇ।
  9. ਕਿਸਾਨੀ ਕਾਨੂੰਨ ਨੂੰ ਵਾਪਸ ਲਿਆ ਜਾਵੇ ਤਾਂ ਕਿ ਮਹਾਮਾਰੀ ਦਾ ਸ਼ਿਕਾਰ ਹੋਏ ਲੱਖਾਂ ਕਿਸਾਨ ਦੇਸ਼ ਦੇ ਲੋਕਾਂ ਦੇ ਖਾਣ  ਲਈ ਅਨਾਜ ਉਗਾਉਣ 'ਤੇ ਜ਼ੋਰ ਦੇ ਸਕਣ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News