ਵੱਡਾ ਐਨਕਾਊਂਟਰ; ਮਾਰੇ ਗਏ 12 ਨਕਸਲੀ, ਦੋ ਸੁਰੱਖਿਆ ਕਰਮੀ ਵੀ ਸ਼ਹੀਦ

Sunday, Feb 09, 2025 - 01:30 PM (IST)

ਵੱਡਾ ਐਨਕਾਊਂਟਰ; ਮਾਰੇ ਗਏ 12 ਨਕਸਲੀ, ਦੋ ਸੁਰੱਖਿਆ ਕਰਮੀ ਵੀ ਸ਼ਹੀਦ

ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਐਤਵਾਰ ਨੂੰ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ 'ਚ 12 ਨਕਸਲੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁਕਾਬਲੇ ਵਿਚ ਦੋ ਸੁਰੱਖਿਆ ਕਰਮੀਆਂ ਦੀ ਵੀ ਸ਼ਹੀਦ ਹੋ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਜੰਗਲ 'ਚ ਮੁਕਾਬਲਾ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਇਕ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਨਿਕਲੀ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਮੁਕਾਬਲੇ ਵਿਚ 12 ਨਕਸਲੀ ਮਾਰੇ ਗਏ ਹਨ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ- 'ਕਮਲ' ਦੇ ਅੱਗੇ ‘ਕਮਾਲ’ ਨਹੀਂ ਵਿਖਾ ਸਕਿਆ ਹਰਿਆਣਾ ਦਾ ਛੋਰਾ ਕੇਜਰੀਵਾਲ!

ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਦੋ ਸੁਰੱਖਿਆ ਕਰਮੀ ਵੀ ਸ਼ਹੀਦ ਹੋ ਗਏ, ਜਿਨ੍ਹਾਂ 'ਚੋਂ ਇਕ ਸੂਬਾ ਪੁਲਸ ਦੇ ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਦੂਜਾ ਸਪੈਸ਼ਲ ਟਾਸਕ ਫੋਰਸ ਦਾ ਸੀ। ਦੋ ਹੋਰ ਸੁਰੱਖਿਆ ਕਰਮੀ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀਆਂ ਦੀਆਂ ਲਾਸ਼ਾਂ ਅਤੇ ਜ਼ਖਮੀ ਜਵਾਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ- ਖੁਸ਼ਖ਼ਬਰੀ! ਧੀਆਂ ਦੇ ਵਿਆਹ ਲਈ ਸਰਕਾਰ ਦੇਵੇਗੀ 71 ਹਜ਼ਾਰ ਰੁਪਏ

ਦੱਸ ਦੇਈਏ ਕਿ ਨਵੰਬਰ 2023 ਵਿਚ ਛੱਤੀਸਗੜ੍ਹ 'ਚ ਭਾਜਪਾ ਦੀ ਸਰਕਾਰ ਬਣੀ ਸੀ ਅਤੇ ਵਿਸ਼ਨੂੰ ਦੇਵ ਸਾਏ ਮੁੱਖ ਮੰਤਰੀ ਬਣੇ ਸਨ। ਉਸ ਤੋਂ ਬਾਅਦ ਸੂਬੇ ਵਿਚ ਨਕਸਲ ਰੋਧੀ ਮੁਹਿੰਮ 'ਚ ਕਾਫੀ ਤੇਜ਼ੀ ਆਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਰਚ 2026 ਤੱਕ ਸੂਬੇ ਨੂੰ ਨਕਸਲ ਮੁਕਤ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਸ਼ੀਸ਼ ਮਹਿਲ! ਜਿਸ ਮੁੱਦੇ 'ਤੇ ਘਿਰੇ ਕੇਜਰੀਵਾਲ, ਹੁਣ ਉਸ 'ਚ ਕੌਣ ਰਹੇਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News