ਕੋਲਕਾਤਾ ਪੁਲਸ ਦੇ 11 ਹੋਰ ਪੁਲਸ ਮੁਲਾਜ਼ਮ ''ਕੋਰੋਨਾ'' ਪਾਜ਼ੇਟਿਵ

Tuesday, Jun 09, 2020 - 04:00 PM (IST)

ਕੋਲਕਾਤਾ ਪੁਲਸ ਦੇ 11 ਹੋਰ ਪੁਲਸ ਮੁਲਾਜ਼ਮ ''ਕੋਰੋਨਾ'' ਪਾਜ਼ੇਟਿਵ

ਕੋਲਕਾਤਾ (ਭਾਸ਼ਾ)— ਕੋਲਕਾਤਾ ਪੁਲਸ ਦੇ 11 ਮੁਲਾਜ਼ਮ ਕੋਰੋਨਾ ਵਾਇਰਸ ਪਾਜ਼ੇਟਿਵ ਮਿਲੇ ਹਨ ਅਤੇ ਇਸ ਦੇ ਨਾਲ ਹੀ ਕੁੱਲ ਪੀੜਤ ਪੁਲਸ ਮੁਲਾਜ਼ਮਾਂ ਦੀ ਗਿਣਤੀ 217 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਪੁਲਸ ਦੇ ਪੀੜਤ 11 ਮੁਲਾਜ਼ਮ ਲੜਾਕੂ ਫੋਰਸ, ਪੁਲਸ ਸਿਖਲਾਈ ਸਕੂਲ ਅਤੇ ਵੱਖ-ਵੱਖ ਪੁਲਸ ਥਾਣਿਆਂ ਤੋਂ ਹਨ। 

ਆਈ. ਪੀ. ਐੱਸ. ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਕਰੀਬ 217 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਤੋਂ ਪੀੜਤ ਹਨ। ਸਾਡੇ ਕਈ ਸਹਿ ਮੁਲਾਜ਼ਮ ਸਿਹਤਮੰਦ ਹੋ ਚੁੱਕੇ ਹਨ ਅਤੇ ਡਿਊਟੀ 'ਤੇ ਪਰਤ ਚੁੱਕੇ ਹਨ। ਮੇਰਾ ਮੰਨਣਾ ਹੈ ਕਿ ਸਾਡੇ ਸਹਿ ਮੁਲਾਜ਼ਮ ਬਹੁਤ ਚੰਗਾ ਕੰਮ ਕਰ ਰਹੇ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਸੁਰੱਖਿਅਤ ਰਹਿਣ ਅਤੇ ਜੋ ਬੀਮਾਰ ਹਨ, ਉਹ ਛੇਤੀ ਸਿਹਤਮੰਦ ਹੋ ਜਾਣ। ਇਸ ਤੋਂ ਪਹਿਲਾਂ ਸ਼ਹਿਰ ਦੇ ਗਰਫਾ ਪੁਲਸ ਥਾਣੇ ਦੇ 17 ਪੁਲਸ ਮੁਲਾਜ਼ਮ ਪੀੜਤ ਮਿਲੇ ਸਨ। ਉੱਥੇ ਹੀ ਸ਼ੇਕਸਪੀਅਰ ਸਰਨੀ ਪੁਲਸ ਥਾਣੇ 'ਚ ਤਾਇਨਾਤ ਇਕ ਕਾਂਸਟੇਬਲ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਇਲਾਜ ਕੋਲਕਾਤਾ ਨੈਸ਼ਨਲ ਮੈਡੀਕਲ ਕਾਲਜ ਵਿਚ ਚੱਲ ਰਿਹਾ ਸੀ।


author

Tanu

Content Editor

Related News