10ਵੀਂ ਦੀ ਵਿਦਿਆਰਥਣ ਨੇ ਨਿਗਲਿਆ ਜ਼ਹਿਰ, ਹਸਪਤਾਲ ''ਚ ਤੌੜਿਆ ਦਮ
Thursday, Jul 13, 2017 - 03:52 PM (IST)

ਕਾਂਗੜਾ— ਇਕ ਕਿਸ਼ੋਰੀ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ। ਪੁਲਸ ਜਾਂਚ ਅਧਿਕਾਰੀ ਜਵਾਲਾਮੁੱਖੀ ਮੁਤਾਬਕ 13 ਸਾਲਾਂ 10ਵੀਂ ਜਮਾਤ ਦੀ ਵਿਦਿਆਰਥਣ ਵਾਸੀ ਕੋਲਾਬੜੀ ਘਰ 'ਚ ਇੱਕਲੀ ਅਤੇ ਜਦੋਂ ਉਸ ਦੇ ਮਾਤਾ-ਪਿਤਾ ਖੇਤਾਂ 'ਚ ਕੰਮ ਕਰਕੇ ਵਾਪਸ ਆਏ ਤਾਂ ਉਸ ਨੂੰ ਉਲਟੀਆਂ ਕਰਦੇ ਦੇਖਿਆ। ਪੁਲਸ ਮੁਤਾਬਕ ਕਿਸ਼ੋਰੀ ਨੂੰ ਪਹਿਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮੈਡੀਕਲ ਕਾਲਜ ਟਾਂਡਾ ਰੈਫਰ ਕਰ ਦਿੱਤਾ ਗਿਆ। ਦੇਰ ਰਾਤੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮ੍ਰਿਤਕਾ ਦਾ ਬਿਆਨ ਪੁਲਸ ਨੂੰ ਨਹੀਂ ਹੋਇਆ ਹੈ। ਇਸ ਲਈ ਪਤਾ ਨਹੀਂ ਚੱਲ ਸਕਿਆ ਹੈ ਕਿ ਉਸ ਨੇ ਕਿਸ ਜ਼ਹਿਰੀਲੇ ਪਦਾਰਥ ਦੀ ਵਰਤੋਂ ਕੀਤੀ ਹੈ। ਪੁਲਸ ਨੇ ਧਾਰਾ174 ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਸ ਮੁਤਾਬਕ ਪੋਸਟਮਾਰਟਮ ਅਤੇ ਬਿਸਰਾ ਰਿਪੋਰਟ ਦੇ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਪ੍ਰਕਾਰ ਦਾ ਜ਼ਹਿਰੀਲਾ ਪਦਾਰਥ ਉਸ ਨੇ ਖਾਧਾ ਹੈ।